[amritsar] - ਇੰਗਲੈਂਡ ਭੇਜਣ ਦੇ ਨਾਂ ’ਤੇ 14.74 ਲੱਖ ਠੱਗਣ ਵਾਲੇ ਪਿਉ-ਪੁੱਤ ਨਾਮਜ਼ਦ

  |   Amritsarnews

ਅੰਮ੍ਰਿਤਸਰ, (ਸਫਰ)- ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਇੰਗਲੈਂਡ ਭੇਜਣ ਦੇ ਨਾਂ ’ਤੇ 14 ਲੱਖ 74 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਫਿਰੋਜ਼ਪੁਰ ਦੇ ਨੂਰਪੁਰ ਸੇਠਾਂ ਵਾਸੀ ਰਾਜ ਸ਼ਰਮਾ ਤੇ ਉਸ ਦੇ ਪਿਤਾ ਮਨੋਹਰ ਲਾਲ ਖਿਲਾਫ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਜੇਲ ਭੇਜਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਵਿਵੇਕ ਸ਼ਰਮਾ ਨੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਏ. ਸੀ. ਪੀ. ਫਾਈਨਾਂਸ਼ੀਅਲ ਕ੍ਰਾਈਮ ਕੁਲਵੰਤ ਸਿੰਘ ਨੂੰ ਸੌਂਪੀ ਗਈ ਸੀ। ਮਾਮਲੇ ਦੀ ਜਾਂਚ-ਪਡ਼ਤਾਲ ਤੋਂ ਬਾਅਦ ਇਹ ਮਾਮਲਾ ਰਣਜੀਤ ਐਵੀਨਿਊ ਥਾਣੇ ’ਚ ਦਰਜ ਕੀਤਾ ਗਿਆ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਫਾਈਨਾਂਸ਼ੀਅਲ ਕ੍ਰਾਈਮ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪਿਉ-ਪੁੱਤ ਹਨ, ਜਿਨ੍ਹਾਂ ਸ਼ਿਕਾਇਤਕਰਤਾ ਵਿਵੇਕ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੀ ਇੰਗਲੈਂਡ ’ਚ ਜਾਣ-ਪਛਾਣ ਹੈ ਤੇ ਉਥੇ ਭੇਜਣ ਲਈ ਉਨ੍ਹਾਂ 14 ਲੱਖ 74 ਹਜ਼ਾਰ ਦੀ ਰਕਮ ਲੈ ਲਈ। ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਪਿਉ-ਪੁੱਤ ਨੂੰ ਜੇਲ ਭੇਜਣ ਲਈ ਤਲਾਸ਼ ਰਹੀ ਹੈ।...

ਫੋਟੋ - http://v.duta.us/m6nGBwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/v4RvRQAA

📲 Get Amritsar News on Whatsapp 💬