[amritsar] - ਬੰਦ ਪਈ ਕੋਠੀ ’ਚੋਂ ਨਕਦੀ, ਗਹਿਣੇ ਤੇ ਕੀਮਤੀ ਸਾਮਾਨ ਚੋਰੀ

  |   Amritsarnews

ਅੰਮ੍ਰਿਤਸਰ,(ਅਰੁਣ)- ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਹੋਲੀ ਸਿਟੀ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਤੋਂ 100 ਮੀਟਰ ਦੀ ਦੂਰੀ ’ਤੇ ਬੰਦ ਪਈ ਇਕ ਕੋਠੀ ’ਚ ਦਾਖਲ ਹੋਏ ਅਣਪਛਾਤੇ ਚੋਰਾਂ ਨੇ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।

ਇਲਾਜ ਕਰਵਾਉਣ ਲਡ਼ਕੀ ਕੋਲ ਕਾਹਨਪੁਰ ਗਈ ਸੀ ਘਰ ਦੀ ਮਾਲਕਣ- ਕੋਠੀ ਨੰ. 38 ਦੀ ਮਾਲਕਣ ਵਿਜੇ ਖੰਨਾ (73) ਦੀਆਂ 2 ਲਡ਼ਕੀਆਂ ਇਕ ਕਾਹਨਪੁਰ ਤੇ ਦੂਜੀ ਇੰਗਲੈਂਡ ਰਹਿੰਦੀ ਹੈ ਤੇ ਲਡ਼ਕਾ ਅਲੱਗ ਰਹਿੰਦਾ ਹੈ। ਮਾਲਕਣ ਆਪਣਾ ਇਲਾਜ ਕਰਵਾਉਣ ਲਈ ਪਿਛਲੇ 5 ਦਿਨਾਂ ਤੋਂ ਕਾਹਨਪੁਰ ਵਾਲੀ ਲਡ਼ਕੀ ਕੋਲ ਗਈ ਹੋਈ ਸੀ।

ਕਿਸ ਤਰ੍ਹਾਂ ਹੋਇਆ ਖੁਲਾਸਾ

ਇੰਗਲੈਂਡ ਬੈਠੀ ਲਡ਼ਕੀ ਨੇ ਮੋਬਾਇਲ ਨੈੱਟਵਰਕ ਰਾਹੀਂ ਚੈੱਕ ਕੀਤਾ ਤਾਂ ਕੋਠੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਲੋਕੇਸ਼ਨ ਵਿਗਡ਼ੀ ਹੋਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਅਣਪਛਾਤੇ ਚੋਰਾਂ ਨੇ ਕੋਠੀ ’ਚ ਦਾਖਲ ਹੋ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ। ਹਾਲਾਂਕਿ ਚੋਰੀ ਹੋਏ ਇਸ ਸਾਮਾਨ ਦਾ ਪੂਰਾ ਵੇਰਵਾ ਤਾਂ ਘਰ ਦੀ ਮਾਲਕਣ ਦੇ ਆਉਣ ’ਤੇ ਹੀ ਪਤਾ ਲੱਗੇਗਾ ਪਰ ਹੁਣ ਤੱਕ ਦੀ ਜਾਂਚ ਮੁਤਾਬਕ ਅਲਮਾਰੀਆਂ ’ਚ ਪਈ 30 ਹਜ਼ਾਰ ਦੀ ਨਕਦੀ, 50-60 ਚਾਂਦੀ ਦੇ ਸਿੱਕੇ ਤੇ ਗਹਿਣਿਆਂ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਚੋਰੀ ਹੋਣਾ ਪਾਇਆ ਜਾ ਰਿਹਾ ਹੈ।...

ਫੋਟੋ - http://v.duta.us/90nm7gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vSwfnwAA

📲 Get Amritsar News on Whatsapp 💬