[bhatinda-mansa] - ਅਕਾਲੀ ਦਲ ’ਚ ਸ਼ਾਮਲ ਹੋ ਰਹੀਆਂ ਭੈਣਾਂ ਤੇ ਵੀਰਾਂ ਦੀ ਹਮੇਸ਼ਾ ਰਿਣੀ ਰਹਾਂਗੀ : ਹਰਸਿਮਰਤ

  |   Bhatinda-Mansanews

ਬਠਿੰਡਾ,(ਬਲਵਿੰਦਰ)- ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਦਾਅਵਾ ਕੀਤਾ ਕਿ ਅੱਜਕੱਲ ਪਿੰਡਾਂ ’ਚ ਪ੍ਰਚਾਰ ਕਰਨ ਦੌਰਾਨ ਰੋਜ਼ਾਨਾ ਸੈਂਕਡ਼ੇ ਵਰਕਰ ਤੇ ਆਗੂ ਪਰਿਵਾਰਾਂ ਸਮੇਤ ਕਾਂਗਰਸ ਜਾਂ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁਰਾਣੇ ਅਕਾਲੀ ਵਰਕਰਾਂ ਤੇ ਨਵੇਂ ਸ਼ਾਮਲ ਹੋ ਰਹੇ ਵਰਕਰਾਂ ਦੀ ਹਮੇਸ਼ਾ ਰਿਣੀ ਰਹਿਣਗੇ, ਕਿਉਂਕਿ ਇਨ੍ਹਾਂ ਸਭਨਾਂ ਦੇ ਸਹਿਯੋਗ ਸਦਕਾ ਹੀ ਉਹ ਕੇਂਦਰੀ ਮੰਤਰੀ ਬਣ ਸਕੀ। ਜਗ ਜ਼ਾਹਰ ਹੈ ਕਿ ਉਹ ਹਮੇਸ਼ਾ ਲੋਕਾਂ ਵਿਚ ਰਹੇ ਹਨ ਤੇ ਇਲਾਕੇ ’ਚ ਅਨੇਕਾਂ ਵੱਡੇ ਪ੍ਰਾਜੈਕਟ ਲਿਆਂਦੇ। ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਵੀ ਰਹੇਗਾ। ਜਾਣਕਾਰੀ ਮੁਤਾਬਕ ਅੱਜ ਪਿੰਡ ਬਰਕੰਦੀ ਵਿਖੇ ਇਕ ਸਮਾਗਮ ਦੌਰਾਨ ਆਪ ਦੇ ਸੀਨੀਅਰ ਆਗੂ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ 70 ਸਾਥੀਆਂ ਸਮੇਤ ਬੀਬੀ ਬਾਦਲ ਦੀ ਹਮਾਇਤ ਵਿਚ ਖਡ਼੍ਹ ਗਏ ਤੇ ਅਕਾਲੀ ਦਲ ਦਾ ਪੱਲਾ ਫਡ਼ ਲਿਆ। ਜਿਨ੍ਹਾਂ ਨੂੰ ਬੀਬੀ ਬਾਦਲ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ।...

ਫੋਟੋ - http://v.duta.us/Qi8x6wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GQZSdAAA

📲 Get Bhatinda-Mansa News on Whatsapp 💬