[bhatinda-mansa] - ਸਡ਼ਕ ਹਾਦਸੇ ’ਚ ਇਕ ਦੀ ਮੌਤ ਇਕ ਗੰਭੀਰ ਜ਼ਖਮੀ

  |   Bhatinda-Mansanews

ਭਗਤਾ ਭਾਈ, (ਢਿੱਲੋਂ)- ਨੇਡ਼ਲੇ ਪਿੰਡ ਕੋਠਾ ਗੁਰੂ ਵਿਖੇ ਇਕ ਸੜਕ ਹਾਦਸੇ ਵਿਚ ਇਕ ਦੀ ਮੌਤ ਤੇ ਇਕ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਉਮਰ ਕਰੀਬ 40 ਸਾਲ ਵਾਸੀ ਤਪਾ ਜੋ ਪਿੰਡ ਕੋਠਾ ਗੁਰੂ ਵਿਖੇ ਵਿਆਹਿਆ ਹੋਇਆ ਹੈ ਤੇ ਆਪਣੀ ਕਿਸੇ ਰਿਸ਼ਤੇਦਾਰ ਨਾਲ ਸ੍ਰੀ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਪਿੰਡ ਕੋਠਾ ਗੁਰੂ ਕੋਲ ਤੇਜ਼ ਰਫਤਾਰ ਆ ਰਹੀ ਪਿਕਅੱਪ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਸਿੱਟੇ ਵਜੋਂ ਮੋਟਰਸਾਈਕਲ ਚਾਲਕ ਦਰਸ਼ਨ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਔਰਤ ਕੁਲਦੀਪ ਕੌਰ ਜ਼ਖਮੀ ਹੈ। ਐੱਸ. ਐੱਚ. ਓ. ਸੰਦੀਪ ਭਾਟੀ ਥਾਣਾ ਦਿਆਲਪੁਰਾ ਨੇ ਦੱਸਿਆ ਕਿ ਏ. ਐੱਸ. ਆਈ. ਨਰਵੀਰ ਸਿੰਘ ਇਸ ਮਾਮਲੇ ਦੀ ਕਾਰਵਾਈ ਮ੍ਰਿਤਕ ਦਰਸ਼ਨ ਸਿੰਘ ਦੇ ਭਰਾ ਦੇ ਬਿਆਨਾਂ ’ਤੇ ਕਰ ਰਹੇ ਹਨ।

ਫੋਟੋ - http://v.duta.us/qs-2PwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BcybBwAA

📲 Get Bhatinda-Mansa News on Whatsapp 💬