[chandigarh] - ਡੇਰੇ ਦੇ 'ਸਮਰਥਨ' ਸਬੰਧੀ ਨੇਤਾਵਾਂ ਨੂੰ ਅਜੇ ਕਰਨਾ ਹੋਵੇਗਾ ਹੋਰ 'ਇੰਤਜ਼ਾਰ'

  |   Chandigarhnews

ਚੰਡੀਗੜ੍ਹ : ਪੰਜਾਬ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਸਾਰੇ ਮੁੱਖ ਦਲਾਂ ਦੀਆਂ ਨਜ਼ਰਾਂ ਬਦਲੇ ਹੋਏ ਹਾਲਾਤ ਦੇ ਬਾਵਜੂਦ ਡੇਰੇ ਦੇ ਸਮਰਥਨ ਰੂਪੀ ਐਲਾਨ 'ਤੇ ਟਿਕੀਆਂ ਹੋਈਆਂ ਹਨ ਉਥੇ ਹੀ ਸੋਮਵਾਰ ਨੂੰ ਡੇਰੇ 'ਚ ਸਥਾਪਨਾ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ 'ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਡੇਰੇ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਥਾਪਨਾ ਦਿਵਸ 'ਤੇ ਡੇਰੇ 'ਚ ਭਾਰੀ ਇਕੱਠ ਹੋਵੇਗਾ ਪਰ ਚੋਣਾਂ ਦੇ ਸਮੇਂ ਆਏ ਇਸ ਸਥਾਪਨਾ ਦਿਵਸ ਨੂੰ ਸਿਆਸਤ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਫਿਲਹਾਲ ਡੇਰੇ ਦਾ ਸਿਆਸੀ ਵਿੰਗ ਖੁੱਲ੍ਹੇ ਤੌਰ 'ਤੇ ਸਮਰਥਨ ਨੂੰ ਲੈ ਕੇ ਐਕਟਿਵ ਨਜ਼ਰ ਨਹੀਂ ਆ ਰਿਹਾ ਹੈ ਪਰ ਡੇਰੇ 'ਚ ਬਦਲੇ ਹਾਲਾਤ ਦੇ ਲਿਹਾਜ਼ ਨਾਲ ਆਪਣੀ ਸੰਗਤ ਨੂੰ 'ਇਕ ਰਹਿਣ' ਦਾ ਸੰਦੇਸ਼ ਜ਼ਰੂਰ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਹੋਈਆਂ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਚੋਣ ਪ੍ਰਚਾਰ ਬੰਦ ਹੋਣ ਮੌਕੇ ਹੀ ਸਮਰਥਨ ਦਾ ਐਲਾਨ ਕਰ ਸਕਦਾ ਹੈ। ਅਜਿਹੀ ਵੀ ਜਾਣਕਾਰੀ ਹੈ ਕਿ ਸ਼ਾਇਦ ਡੇਰਾ ਸੱਚਾ ਸੌਦਾ ਵਲੋਂ ਬਦਲੇ ਹਾਲਾਤ 'ਚ ਇਸ ਵਾਰ 2014 ਵਾਂਗ ਕਿਸੇ ਵੀ ਸਿਆਸੀ ਪਾਰਟੀ ਨੂੰ ਖੁੱਲ੍ਹਾ ਸਰਮਥਨ ਦੇਣ ਤੋਂ ਗੁਰੇਜ਼ ਕਰੇ ਅਤੇ ਸ਼ਰਧਾਲੂਆਂ ਨੂੰ ਆਪਣੇ ਦਿਮਾਗ ਨਾਲ ਮਤਦਾਨ ਕਰਨ ਦਾ ਐਲਾਨ ਕਰਦੇ ਹੋਏ ਅੰਦਰ ਹੀ ਅੰਦਰ ਸਿਆਸਤਦਾਨਾਂ ਨਾਲ ਸਿਆਸੀ ਖੇਡ ਖੇਡੀ ਜਾਵੇ।...

ਫੋਟੋ - http://v.duta.us/qpGPhwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7KlPEwAA

📲 Get Chandigarh News on Whatsapp 💬