[firozepur-fazilka] - ਸੁਖਬੀਰ ਬਾਦਲ ਤੇ ਘੁਬਾਇਆ ’ਤੇ ਲੋਕਾਂ ਨੂੰ ਵਿਸ਼ਵਾਸ ਨਹੀਂ : ਸਰਾਂ

  |   Firozepur-Fazilkanews

ਫਿਰੋਜ਼ਪੁਰ, (ਕੁਮਾਰ)– ਫਿਰੋਜ਼ਪੁਰ ਸੰਸਦੀ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਸਿਰਫ ਆਪਣੀ ਹੋਂਦ ਬਚਾਉਣ ਲਈ ਚੋਣ ਲਡ਼ ਰਹੇ ਹਨ ਅਤੇ ਅਸਲ ਵਿਚ ਉਨ੍ਹਾਂ ਦੀ ਫਿਰੋਜ਼ਪੁਰ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੇ ਆਪਣੇ 10 ਸਾਲਾਂ ਦੇ ਐੱਮ. ਪੀ. ਕਾਰਜਕਾਲ ’ਚ ਫਿਰੋਜ਼ਪੁਰ ਹਲਕੇ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਪਾਰਲੀਮੈਂਟ ’ਚ ਫਿਰੋਜ਼ਪੁਰ ਦੇ ਲਈ ਕੋਈ ਅਾਵਾਜ਼ ਉਠਾਈ ਹੈ। ਫਿਰੋਜ਼ਪੁਰ ਸੰਸਦੀ ਹਲਕੇ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਨਾਕਾਰ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਨੂੰ ਚੋਣ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਹਰਜਿੰਦਰ ਸਰਾਂ ਨੇ ਕਿਹਾ ਕਿ ਆਪਣੀਆਂ ਸਟੇਜਾਂ ’ਤੇ 10 ਸਾਲ ਪਹਿਲਾਂ ਕਾਂਗਰਸ ਦਾ ਵਿਰੋਧ ਕਰਨ ਵਾਲੇ ਅਤੇ ਅਕਾਲੀ-ਭਾਜਪਾ ਦਾ ਗੁਣਗਾਨ ਕਰਨ ਵਾਲੇ ਸ਼ੇਰ ਸਿੰਘ ਘੁਬਾਇਆ ਅੱਜ ਕਾਂਗਰਸ ਦਾ ਗੁਣਗਾਨ ਕਰ ਰਹੇ ਹਨ ਤੇ ਅਕਾਲੀ- ਭਾਜਪਾ ਦਾ ਵਿਰੋਧ ਕਰ ਰਹੇ ਹਨ।

ਫੋਟੋ - http://v.duta.us/L5pwywAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hLyUBQAA

📲 Get Firozepur-Fazilka News on Whatsapp 💬