[gurdaspur] - ਗੁਰਦਾਸਪੁਰ 'ਚ ਗਰਜੇ ਸੰਨੀ ਦਿਓਲ (ਵੀਡੀਓ)

  |   Gurdaspurnews

ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵਿਚ ਇਕ ਰੈਲੀ ਕੀਤੀ ਗਈ। ਇਸ ਦੌਰਾਨ ਮੰਚ 'ਤੇ ਖੜ੍ਹੇ ਹੋ ਕੇ ਸੰਨੀ ਦਿਓਲ ਨੇ 'ਢਾਈ ਕਿਲੋ ਦਾ ਹੱਥ' ਵਾਲਾ ਫਿਲਮੀ ਡਾਇਲਾਗ ਬੋਲਦੇ ਹੋਏ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।

ਸੰਨੀ ਦਿਓਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੇਰੇ ਪਾਪਾ ਕਹਿੰਦੇ ਹਨ ਕਿ ਮੈਂ ਹਰ ਪੰਜਾਬੀ ਦੇ ਦਿਲ ਵਿਚ ਵੱਸਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇਕ ਦੇਸ਼ ਭਗਤ ਹਾਂ। ਮੈਨੂੰ ਸਿਅਸਤ ਦੀ ਸਮਝ ਨਹੀਂ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਨ ਆਇਆ ਹਾਂ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਮੋਦੀ ਜੀ ਨੂੰ ਜਿਤਾਉਣਾ ਹੈ। ਤੁਹਾਡੇ ਪਿਆਰ ਨੇ ਮੈਨੂੰ ਤਾਕਤ ਦਿੱਤੀ ਹੈ ਅਤੇ ਤੁਹਾਨੂੰ ਕਿਸੇ ਤੋਂ ਡਰਨ ਦੀ ਜ਼ੁਰੂਰਤ ਨਹੀਂ ਹੈ, ਜੋ ਤੁਹਾਨੂੰ ਚਾਹੀਦਾ ਹੈ ਉਹ ਮੈਂ ਦਵਾਂਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/q5O_NQAA

📲 Get Gurdaspur News on Whatsapp 💬