[gurdaspur] - ਗੁਰਦਾਸਪੁਰ ਰੈਲੀ ਦੌਰਾਨ ਸੰਨੀ ਦਿਓਲ ਨੂੰ ਤੋਹਫੇ 'ਚ ਮਿਲਿਆ ਨਲਕਾ (ਵੀਡੀਓ)

  |   Gurdaspurnews

ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਗੁਰਦਾਸਪੁਰ ਦੀ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਣ ਪਹੁੰਚੇ ਹਨ। ਇਸ ਮੌਕੇ ਸੰਨੀ ਨਾਲ ਉਨ੍ਹਾਂ ਦੇ ਭਰਾ ਬੌਬੀ ਦਿਓਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਸਵਰਨ ਸਲਾਰੀਆ, ਕਵਿਤਾ ਖੰਨਾ, ਗੁਰਬਚਨ ਸਿੰਘ ਬੱਬੇਹਾਲੀ ਸਮੇਤ ਹੋਰ ਸੀਨੀਅਰ ਲੀਡਰ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਵਰਕਰਾਂ ਵਲੋਂ ਤੋਹਫੇ 'ਚ ਨਲਕਾ ਦਿੱਤਾ ਗਿਆ।

ਇਸ ਦੌਰਾਨ ਮੰਚ 'ਤੇ ਖੜ੍ਹੇ ਹੋ ਕੇ ਸੰਨੀ ਦਿਓਲ ਨੇ 'ਢਾਈ ਕਿਲੋ ਦਾ ਹੱਥ' ਵਾਲਾ ਫਿਲਮੀ ਡਾਇਲਾਗ ਬੋਲਦੇ ਹੋਏ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਸੰਨੀ ਦਿਓਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਨ ਆਇਆ ਹਾਂ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਮੋਦੀ ਜੀ ਨੂੰ ਜਿਤਾਉਣਾ ਹੈ। ਤੁਹਾਡੇ ਪਿਆਰ ਨੇ ਮੈਨੂੰ ਤਾਕਤ ਦਿੱਤੀ ਹੈ ਅਤੇ ਤੁਹਾਨੂੰ ਕਿਸੇ ਤੋਂ ਡਰਨ ਦੀ ਜ਼ੁਰੂਰਤ ਨਹੀਂ ਹੈ, ਜੋ ਤੁਹਾਨੂੰ ਚਾਹੀਦਾ ਹੈ ਉਹ ਮੈਂ ਦਵਾਂਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/Wm8P0AAA

📲 Get Gurdaspur News on Whatsapp 💬