[hoshiarpur] - ਲੁਟੇਰਿਆਂ ਨੇ ਸੈਰ ਕਰ ਰਹੀਆਂ ਔਰਤਾਂ ਨਾਲ ਕੀਤੀ ਲੁੱਟਖੋਹ

  |   Hoshiarpurnews

ਟਾਂਡਾ (ਵਰਿੰਦਰ ਪੰਡਿਤ)- ਪਿੰਡ ਜਲਾਲਪੁਰ ਨਜ਼ਦੀਕ ਅੱਜ ਸਵੇਰੇ ਸੈਰ ਕਰ ਰਹੀਆਂ ਦੋ ਔਰਤਾਂ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾਇਆ। ਇਹ ਵਾਰਦਾਤ ਸਵੇਰੇ 6 ਵਜੇ ਹੋਈ ਜਦੋਂ ਪਿੰਡ ਜਲਾਲਪੁਰ ਦੀਆਂ ਦੋ ਔਰਤਾਂ ਸੁਖਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਅਤੇ ਰਾਜ ਰਾਣੀ ਪਤਨੀ ਸੁਰਜੀਤ ਸਿੰਘ ਗੁਰਾਲਾ ਸੰਪਰਕ ਸੜਕ 'ਤੇ ਸੈਰ ਕਰ ਰਹੀਆਂ ਸਨ। ਇਸ ਦੌਰਾਨ ਪਲਸਰ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਨਾਂ ਨੂੰ ਘੇਰ ਲਿਆ ਅਤੇ ਦਾਤਰ ਦੇ ਜ਼ੋਰ 'ਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੰਦੇ ਸੁਖਵਿੰਦਰ ਕੌਰ ਕੋਲੋਂ ਗਜਰੇ, ਚੇਨ, ਝੁਮਕੇ ਕੁੱਲ ਲਗਭਗ 10 ਤੋਲੇ ਸੋਨੇ ਦੇ ਗਹਿਣੇ ਅਤੇ ਰਾਜ ਰਾਣੀ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਝਪਟ ਕੇ ਜਲਾਲਪੁਰ ਵੱਲ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫੋਟੋ - http://v.duta.us/1fCYOgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ewYzCQAA

📲 Get Hoshiarpur News on Whatsapp 💬