[jalandhar] - ਅਕਾਲੀ ਦਲ ਦੀ ਕਿਸ਼ਤੀ ਡੁੱਬਣ ਲੱਗੀ, ਸੀਨੀਅਰ ਨੇਤਾਵਾਂ ਕੀਤਾ ਬਾਦਲਾਂ ਤੋਂ ਕਿਨਾਰਾ : ਕੇਵਲ ਢਿੱਲੋਂ

  |   Jalandharnews

ਸੰਗਰੂਰ/ਜਲੰਧਰ ,(ਧਵਨ)- ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਿਸ਼ਤੀ ਡੁੱਬਣ ਦੇ ਕਿਨਾਰੇ ਪਹੁੰਚ ਚੁੱਕੀ ਹੈ ਕਿਉਂਕਿ ਇਸਦੇ ਸੀਨੀਅਰ ਨੇਤਾਵਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਹੈ। ਅੱਜ ਇੱਥੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਰਾਜਾਂ ’ਚ ਨਸ਼ੇ ’ਤੇ ਕਾਬੂ ਪਾਇਆ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਅੰਦਰ ਭਾਰੀ ਬੇਚੈਨੀ ਪਾਈ ਜਾ ਰਹੀ ਹੈ, ਜਿਸ ਕਾਰਨ ਅਕਾਲੀ ਨੇਤਾ ਕਾਂਗਰਸ ’ਚ ਸ਼ਾਮਲ ਹੋਣ ਦੇ ਚਾਹਵਾਨ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਸਿਰਫ ਕਾਂਗਰਸ ਹੀ ਰਾਜ ਨੂੰ ਵਿਕਾਸ ਅਤੇ ਤਰੱਕੀ ਦੇ ਰਸਤੇ ’ਤੇ ਲਿਜਾ ਸਕਦੀ ਹੈ। ਅਕਾਲੀ ਦਲ ਨੂੰ ਧਾਰਮਕ ਗ੍ਰੰਥਾਂ ਦੀ ਬੇਅਦਬੀ ਦਾ ਖਮਿਆਜ਼ਾ ਲੋਕ ਸਭਾ ਚੋਣ ’ਚ ਵੀ ਭੁਗਤਣਾ ਪਵੇਗਾ ਅਤੇ ਅਗਲੇ 20 ਸਾਲਾਂ ਤਕ ਜਨਤਾ ਅਕਾਲੀ ਦਲ ਨੂੰ ਇਸ ਲਈ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ’ਚ ਭਾਰੀ ਬੇਚੈਨੀ ਹੈ, ਇਸ ਲਈ ਉਹ 2 ਸੀਟਾਂ ’ਤੇ ਚੋਣ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸੇ ਸੀਟ ’ਤੇ ਜਿੱਤ ਮਿਲੇਗੀ ਵੀ ਜਾਂ ਨਹੀਂ ।

ਫੋਟੋ - http://v.duta.us/cjAFUAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xV19rQAA

📲 Get Jalandhar News on Whatsapp 💬