[jalandhar] - ਅੰਡਰਏਜ ਵਾਹਨ ਚਾਲਕਾਂ ਦੇ ਅੱਗੇ ਬੇਵੱਸ ਟ੍ਰੈਫਿਕ ਪੁਲਸ, ਹਾਦਸਿਆਂ 'ਚ ਹੋ ਰਿਹੈ ਵਾਧਾ

  |   Jalandharnews

ਜਲੰਧਰ (ਸ਼ੋਰੀ)— ਮਹਾਨਗਰ ਦਾ ਸ਼ਾਇਦ ਹੀ ਕੋਈ ਅਜਿਹਾ ਚੌਕ ਜਾਂ ਰੋਡ ਹੋਵੇ ਜਿੱਥੇ ਟ੍ਰੈਫਿਕ ਪੁਲਸ ਜਵਾਨ ਨਾਕਾਬੰਦੀ ਕਰਕੇ ਲੋਕਾਂ ਦੇ ਚਲਾਨ ਨਾ ਕੱਟਦੇ ਹੋਣ। ਰੋਜ਼ਾਨਾ ਸੈਂਕੜੇ ਦੇ ਹਿਸਾਬ ਨਾਲ ਟਾਰਗੈੱਟ ਮਿਲਣ 'ਤੇ ਪੁਲਸ ਸਰਕਾਰੀ ਖਜ਼ਾਨਾ ਭਰਨ 'ਚ ਲੱਗੀ ਹੈ, ਭਾਵੇਂ ਕੋਈ ਹਸਪਤਾਲ ਬੀਮਾਰੀ ਦੀ ਹਾਲਤ 'ਚ ਜਾ ਰਿਹਾ ਹੋਵੇ ਜਾਂ ਫਿਰ ਜ਼ਰੂਰੀ ਕੰਮ, ਪੁਲਸ ਨੇ ਆਪਣਾ ਟਾਰਗੈੱਟ ਪੂਰਾ ਕਰਨ ਲਈ ਚਲਾਨ ਕੱਟ ਕੇ ਆਪਣੀ ਡਿਊਟੀ ਨਿਭਾਉਣੀ ਹੈ ਪਰ ਟ੍ਰੈਫਿਕ ਪੁਲਸ ਲਗਾਤਾਰ ਨੌਜਵਾਨਾਂ ਦੇ ਚਲਾਨ ਕੱਟਦੀ ਹੈ ਅਤੇ ਇਨ੍ਹੀਂ ਦਿਨੀਂ ਅੰਡਰਏਜ ਵਾਹਨ ਚਾਲਕਾਂ ਦੇ ਅੱਗੇ ਬੇਵੱਸ ਹੈ।

ਸ਼ਰੇਆਮ ਸੜਕਾਂ 'ਤੇ ਨਾਬਾਲਗ ਬੱਚੇ ਜੋ ਕਿ ਸਕੂਟਰੀ, ਮੋਟਰਸਾਈਕਲ 'ਤੇ ਤਿੰਨ-ਤਿੰਨ ਸਵਾਰ ਹੋ ਕੇ ਤੇਜ਼ੀ ਨਾਲ ਵਾਹਨ ਚਲਾਉਂਦੇ ਹਨ। ਪੁਲਸ ਇਨ੍ਹਾਂ ਨੂੰ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਸੀਨੀਅਰ ਟ੍ਰੈਫਿਕ ਅਧਿਕਾਰੀਆਂ ਦੀ ਮੰਨੀਏ ਤਾਂ ਉਹ ਸਮੇਂ-ਸਮੇਂ 'ਤੇ ਐਕਸ਼ਨ ਕਰਦੇ ਰਹਿੰਦੇ ਹਨ ਪਰ ਪੁਲਸ ਦੀ ਕਰਨੀ ਅਤੇ ਕਥਨੀ 'ਚ ਜ਼ਮੀਨ-ਆਸਮਾਨ ਦਾ ਫਰਕ ਦਿਖਾਈ ਦਿੰਦਾ ਹੈ। ਕੁਝ ਸਮਾਂ ਪਹਿਲਾਂ ਜਲੰਧਰ ਪੁਲਸ ਕਮਿਸ਼ਨਰੇਟ 'ਚ ਟ੍ਰੈਫਿਕ ਵਿਭਾਗ ਵਿਚ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਰਹੇ ਅਤੇ ਅੰਡਰਏਜ ਵਾਹਨ ਚਾਲਕਾਂ, ਪਰਿਵਾਰ ਵਾਲਿਆਂ ਤੇ ਸਕੂਲ-ਕਾਲਜ ਪ੍ਰਬੰਧਕਾਂ ਨਾਲ ਲਗਾਤਾਰ ਮੀਟਿੰਗਾਂ ਕਰ ਕੇ ਸਖਤੀ ਕੀਤੀ ਗਈ। ਨਤੀਜਾ ਇਹ ਦੇਖਣ ਨੂੰ ਮਿਲਿਆ ਕਿ ਅੰਡਰਏਜ ਵਾਹਨ ਚਾਲਕ ਸੜਕਾਂ 'ਤੇ ਵਾਹਨ ਦੌੜਾਉਂਦੇ ਨਜ਼ਰ ਆਉਣੇ ਬੰਦ ਹੋ ਗਏ।...

ਫੋਟੋ - http://v.duta.us/XmPl0AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lsZQVQAA

📲 Get Jalandhar News on Whatsapp 💬