[jalandhar] - ਅੰਮ੍ਰਿਤਸਰ ਦੀ ਮਹਿਲਾ ਠੇਕੇਦਾਰ ਵੀਰਮਾ 'ਤੇ ਦਰਜ ਹੋਵੇਗੀ ਐੱਫ. ਆਈ. ਆਰ.

  |   Jalandharnews

ਜਲੰਧਰ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੀ ਮਹਿਲਾ ਠੇਕੇਦਾਰ ਵੀਰਮਾ 'ਤੇ ਪੁਲਸ ਨੇ ਐੈੱਫ. ਆਈ. ਆਰ. ਦਰਜ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮਹਿਲਾ ਠੇਕੇਦਾਰ ਵੀਰਮਾ ਨੇ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਨਾਂ ਦੀ ਫਰਮ ਬਣਾ ਕੇ 2015 ਵਿਚ ਜਲੰਧਰ ਨਗਰ ਨਿਗਮ ਦਾ ਇਕ ਟੈਂਡਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਡੀ. ਸੀ. ਰੇਟਾਂ 'ਤੇ ਲੇਬਰ ਰੱਖਣ ਲਈ 55 ਲੱਖ ਦਾ ਸੀ। ਤਦ ਨਿਗਮ 'ਤੇ ਅਕਾਲੀ-ਭਾਜਪਾ ਦਾ ਰਾਜ ਸੀ ਤੇ ਸੁਨੀਲ ਜੋਤੀ ਮੇਅਰ ਸਨ।

ਮਹਿਲਾ ਠੇਕੇਦਾਰ ਵੀਰਮਾ ਦੀ ਫਰਮ ਨੇ 55.11 ਲੱਖ ਰੁਪਏ ਦਾ ਟੈਂਡਰ ਹਥਿਆਉਣ ਲਈ ਟੈਂਡਰ ਫਾਰਮ ਦੇ ਨਾਲ ਈ. ਪੀ. ਐੱਫ. ਨੰਬਰ ਅਤੇ ਵੈਟ ਨੰਬਰ ਦੇ ਜੋ ਕਾਗਜ਼ਾਤ ਲਾਏ, ਉਹ ਜਾਂਚ ਦੌਰਾਨ ਜਾਅਲੀ ਪਾਏ ਗਏ, ਜਿਸ ਤੋਂ ਬਾਅਦ ਇਹ ਠੇਕਾ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਨੂੰ ਨਾ ਦੇ ਕੇ ਦੂਜੇ ਠੇਕੇਦਾਰ ਗੌਰਵ ਗੁਪਤਾ ਨੂੰ ਦੇ ਦਿੱਤਾ ਗਿਆ। ਤਦ ਇਹ ਮਾਮਲਾ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਵਿਚ ਆਇਆ, ਜਿੱਥੇ ਧੋਖਾਦੇਹੀ ਕਰਨ ਵਾਲੀ ਫਰਮ ਵਲੋਂ ਕੀਤੀ ਗਈ ਜਾਅਲਸਾਜ਼ੀ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ, ਜਿਸ ਵਿਚ ਐਕਸੀਅਨ ਰਵਿੰਦਰ ਕੁਮਾਰ ਤੇ ਉਦੇ ਖੁਰਾਣਾ ਨੂੰ ਮੈਂਬਰ ਬਣਾਇਆ ਗਿਆ।...

ਫੋਟੋ - http://v.duta.us/ArCWnwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PaZ_fQAA

📲 Get Jalandhar News on Whatsapp 💬