[jalandhar] - ਚੋਣ ਸੀਜ਼ਨ 'ਚ ਡੀ. ਸੀ. ਆਫਿਸ ਦੀ ਸੁਰੱਖਿਆ 'ਰੱਬ ਆਸਰੇ'

  |   Jalandharnews

ਜਲੰਧਰ (ਪੁਨੀਤ)— ਚੋਣ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਡੀ. ਸੀ. ਆਫਿਸ ਆਉਣ ਵਾਲਿਆਂ ਦੀ ਗਿਣਤੀ 'ਚ ਕਾਫੀ ਵਾਧਾ ਹੋ ਚੁੱਕਾ ਹੈ ਪਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਡੀ. ਸੀ. ਆਫਿਸ ਦੀ ਸੁਰੱਖਿਆ ਰੱਬ ਆਸਰੇ ਹੈ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।

ਸ਼ਨੀਵਾਰ ਨੂੰ ਭਾਵੇਂ ਹੀ ਛੁੱਟੀ ਸੀ ਪਰ ਚੋਣਾਂ ਕਾਰਨ ਡੀ. ਸੀ. ਆਫਿਸ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਉਣਾ-ਜਾਣਾ ਜਾਰੀ ਸੀ। ਵੱਖ-ਵੱਖ ਐਂਟਰੀ ਪੁਆਇਟਾਂ 'ਤੇ ਲਾਏ ਗਏ ਮੈਟਲ ਡਿਟੈਕਟਰ ਅਤੇ ਉਥੇ ਮੌਜੂਦ ਰਹਿਣ ਵਾਲੇ ਸੁਰੱਖਿਆ ਕਰਮਚਾਰੀ ਗੈਰ-ਹਾਜ਼ਰ ਸਨ। ਬਿਨਾਂ ਰੋਕ-ਟੋਕ ਕੋਈ ਵੀ ਵਿਅਕਤੀ ਡੀ. ਸੀ. ਆਫਿਸ 'ਚ ਕਿਤੇ ਵੀ ਜਾ ਸਕਦਾ ਸੀ, ਕਿਸੇ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਚੋਣ ਸੀਜ਼ਨ 'ਚ ਸੁਰੱਖਿਆ 'ਚ ਅਜਿਹੀ ਅਣਗਹਿਲੀ ਕਿਸੇ ਅਨਹੋਣੀ ਦਾ ਕਾਰਨ ਬਣ ਸਕਦੀ ਹੈ। ਪਿਛਲੇ ਹਫਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਸੀ. ਆਫਿਸ ਆਉਣਾ ਸੀ, ਜਿਸ ਕਾਰਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਪਰ ਹੁਣ ਸੁਰੱਖਿਆ ਉਹੋ ਜਿਹੀ ਨਹੀਂ ਹੈ।...

ਫੋਟੋ - http://v.duta.us/mGdEiwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ciC7PQAA

📲 Get Jalandhar News on Whatsapp 💬