[jalandhar] - ਚੋਣ ਜ਼ਾਬਤੇ ਦੀ ਉਲੰਘਣਾ, ਇਨੋਵਾ ਗੱਡੀ 'ਚੋਂ ਮਿਲੀ 1.80 ਲੱਖ ਦੀ ਨਕਦੀ

  |   Jalandharnews

ਜਲੰਧਰ (ਮਹੇਸ਼)-ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਇਨੋਵਾ ਗੱਡੀ 'ਚ ਲਿਜਾਈ ਜਾ ਰਹੀ 1 ਲੱਖ 79 ਹਜ਼ਾਰ 700 ਰੁਪਏ ਦੀ ਨਕਦੀ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਨਰਿੰਦਰ ਮੋਹਨ ਨੇ ਰਸਤੇ 'ਚ ਫੜ ਲਈ। ਪਰਾਗਪੁਰ ਪੁਲਸ ਚੌਕੀ ਦੇ ਬਾਹਰ ਏ. ਐੱਸ. ਆਈ. ਨਰਿੰਦਰ ਮੋਹਨ ਦੀ ਅਗਵਾਈ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਲੁਧਿਆਣਾ ਤੋਂ ਜਲੰਧਰ ਜਾ ਰਹੀ ਇਨੋਵਾ ਗੱਡੀ ਨੂੰ ਪੁਲਸ ਪਾਰਟੀ ਨੇ ਚੈਕਿੰਗ ਲਈ ਰੋਕਿਆ, ਜਿਸ 'ਚ ਫਤਿਹਪੁਰ ਵਾਸੀ ਆਸ਼ੀਸ਼ ਗੁਪਤਾ ਤੇ ਰਾਜੀਵ ਗੁਪਤਾ ਸੀ। ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਦੀ ਤਲਾਸ਼ੀ ਲੈਣ 'ਤੇ ਉਕਤ ਨਕਦੀ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱੱਤੀ ਪਰ ਇਨੋਵਾ ਸਵਾਰ ਵਿਅਕਤੀਆਂ ਵਲੋਂ ਕੋਈ ਵੀ ਸਬੂਤ ਨਾ ਪੇਸ਼ ਕਰਨ 'ਤੇ ਪੁਲਸ ਨੇ ਉਕਤ ਨਕਦੀ ਮੌਕੇ 'ਤੇ ਬੁਲਾਏ ਐੱਫ. ਐੱਸ. ਟੀ. ਦੇ ਮੁਖੀ ਜੈ ਵਿਸ਼ਾਲ ਨੂੰ ਦੇ ਦਿੱਤੀ, ਜੋ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾ ਦਿੱਤੀ ਗਈ ਹੈ। ਏ. ਸੀ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੌਕੀ ਪਰਾਗਪੁਰ ਮੁਖੀ ਨਰਿੰਦਰ ਮੋਹਨ ਹਰਿਆਣਾ ਦੇ ਨੰਬਰ ਦੀ ਚਿੱਟੇ ਰੰਗ ਦੀ ਸਵਿਫਟ 'ਚੋਂ 26 ਮਾਰਚ ਨੂੰ 3 ਲੱਖ ਰੁਪਏ ਤੇ ਫਿਰ 26 ਅਪ੍ਰੈਲ ਨੂੰ ਚੰਡੀਗੜ੍ਹ ਨੰਬਰ ਵਾਲੀ ਬੀ. ਐੱਮ. ਡਬਲਯੂ ਕਾਰ 'ਚੋਂ 3 ਲੱਖ 37 ਹਜ਼ਾਰ 65 ਰੁਪਏ ਬਰਾਮਦ ਕੀਤੇ ਸੀ, ਜਿਨ੍ਹਾਂ ਨੂੰ ਬਾਅਦ 'ਚ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾ ਦਿੱਤਾ ਸੀ।

ਫੋਟੋ - http://v.duta.us/QMiqNgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dV8GmAAA

📲 Get Jalandhar News on Whatsapp 💬