[jalandhar] - 'ਜਗ ਬਾਣੀ' ਦੀ ਖਬਰ ਦਾ ਅਸਰ, ਸਰਕਾਰੀ ਇਮਾਰਤ ਤੋਂ ਹਟਾਇਆ ਸਿਆਸੀ ਪਾਰਟੀ ਦਾ ਹੋਰਡਿੰਗ

  |   Jalandharnews

ਨਕੋਦਰ (ਪਾਲੀ)— ਨਕੋਦਰ 'ਚ ਚੋਣ ਜ਼ਾਬਤੇ ਦੀ ਹੋਈ ਉਲੰਘਣਾ ਦੇ ਮਾਮਲੇ ਦੀ ਖਬਰ 'ਜਗ ਬਾਣੀ' 'ਚ ਪ੍ਰਕਾਸ਼ਿਤ ਹੁੰਦਿਆਂ ਹੀ ਅਧਿਕਾਰੀ ਤੁਰੰਤ ਹਰਕਤ 'ਚ ਆ ਗਏ, ਉਨ੍ਹਾਂ ਸਰਕਾਰੀ ਇਮਾਰਤ 'ਤੇ ਲੱਗਾ ਸਿਆਸੀ ਪਾਰਟੀ ਦਾ ਹੋਰਡਿੰਗ ਉਤਾਰ ਕੇ ਕਬਜ਼ੇ 'ਚ ਲੈ ਲਿਆ।

ਇਸ ਮਾਮਲੇ ਦੀ ਖਬਰ 'ਜਗ ਬਾਣੀ' 'ਚ ਪ੍ਰਕਾਸ਼ਿਤ ਹੋਣ 'ਤੇ ਮਾਮਲਾ ਐੱਸ. ਡੀ. ਐੱਮ. ਨਕੋਦਰ–ਕਮ-ਰਿਟਰਨਿੰਗ ਅਫਸਰ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਨਗਰ ਕੌਂਸਲ ਅਧਿਕਾਰੀਆਂ ਨੂੰ ਚੋਣ ਜ਼ਾਬਤੇ ਦੀ ਹੋ ਰਹੀ ਉਲੰਘਣਾ ਦੇ ਮੱਦੇਨਜ਼ਰ ਮੌਕਾ ਦੇਖ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸ਼ਹਿਰ 'ਚ ਸਰਕਾਰੀ ਇਮਾਰਤ 'ਤੇ ਲੱਗੇ ਸਿਆਸੀ ਪਾਰਟੀ ਦੇ ਹੋਰਡਿੰਗ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਦੀਪ ਸਿੰੰਘ ਵੜੈਚ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਭੇਜ ਕੇ ਹਟਵਾਇਆ।

ਫੋਟੋ - http://v.duta.us/Neyu6AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_Zng_QAA

📲 Get Jalandhar News on Whatsapp 💬