[jalandhar] - ਜਲੰਧਰ: ਹੈੱਡ ਕਾਂਸਟੇਬਲ ਨੇ ਪਤਨੀ ਨੂੰ 4 ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ

  |   Jalandharnews

ਜਲੰਧਰ (ਸ਼ੋਰੀ)— ਇਥੋਂ ਦੇ ਬਸਤੀ ਸ਼ੇਖ ਏਰੀਆ ਦੇ ਉਜਾਲਾ ਨਗਰ 'ਚ ਪੰਜਾਬ ਪੁਲਸ ਦੇ ਹੌਲਦਾਰ ਵੱਲੋਂ ਪਤਨੀ ਸਮੇਤ ਖੁਦ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਬੇਦੀ ਥਾਣਾ ਨੰਬਰ-5 'ਚ ਹੌਲਦਾਰ ਦੀ ਨੌਕਰੀ ਕਰਦਾ ਹੈ। ਹਰਵਿੰਦਰ ਦਾ ਅੱਜ ਕਿਸੇ ਗੱਲ ਨੂੰ ਲੈ ਕੇ ਪਤਨੀ ਮਨਦੀਪ ਕੌਰ ਦੇ ਨਾਲ ਝਗੜਾ ਹੋ ਗਿਆ ਸੀ।

ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ 'ਚ ਆਏ ਹਰਵਿੰਦਰ ਨੇ ਆਪਣੇ ਸਰਕਾਰੀ ਹਥਿਆਰ ਦੇ ਨਾਲ ਪਤਨੀ ਨੂੰ ਚਾਰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਮੌਕੇ 'ਤੇ ਮੌਜੂਦ ਮੁਹੱਲੇ ਦੇ ਲੋਕਾਂ ਨੇ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੋਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/3RxudgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/z05mBQAA

📲 Get Jalandhar News on Whatsapp 💬