[jalandhar] - ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਟੁੱਟਿਆ ਵਿਆਹ

  |   Jalandharnews

ਜਲੰਧਰ (ਸੋਨੂੰ ਮਹਾਜਨ)— ਜੰਮੂ ਤੋਂ ਆਇਆ ਇਕ ਪਰਿਵਾਰ ਜੋਕਿ ਪਿਛਲੇ ਲੱਗਭਗ 3-4 ਮਹੀਨਿਆਂ ਤੋਂ ਜਲੰਧਰ 'ਚ ਰਹਿ ਰਿਹਾ ਹੈ। ਅੱਜ ਉਨ੍ਹਾਂ ਦੀ ਲੜਕੀ ਪਾਇਲ ਦਾ ਵਿਆਹ ਜਲੰਧਰ ਸੋਢਲ ਦੇ ਰਹਿਣ ਵਾਲੇ ਰੋਹਿਤ ਨਾਲ ਸੀ। ਇਹ ਵਿਆਹ ਰੇਲਵੇ ਰੋਡ ਦੇ ਮਹਾਰਾਜਾ ਹੋਟਲ 'ਚ ਸੀ। ਜਦੋਂ ਬਰਾਤ ਹੋਟਲ 'ਚ ਪਹੁੰਚ ਤਾਂ ਮੇਲਣੀਆਂ ਸ਼ੁਰੂ ਹੋਈਆਂ, ਇਸ ਦੌਰਾਨ ਮੁੰਡੇ ਵਾਲਿਆਂ ਵਲੋਂ ਤਾਏ ਦੀ ਮੇਲਣੀ 'ਤੇ ਸੋਨੇ ਦੀ ਮੁੰਦੀ ਨਾ ਮਿਲਣ 'ਤੇ ਲੜਾਈ ਝਗੜਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਲੜਕੇ ਵਲੋਂ ਸਟੇਜ 'ਤੇ ਆ ਕੇ ਗਲਤ ਸ਼ਬਦ ਬੋਲੇ। ਇਸ ਦੌਰਾਨ ਲੜਕੀ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਡੇ ਕੋਲੋ ਸੋਨੇ ਦੇ ਗਹਿਣੇ, ਗੱਡੀ ਤੇ 20 ਲੱਖ ਰੁਪਏ ਦੀ ਮੰਗ ਕੀਤੀ ਤੇ ਲੜਕੀ ਵਾਲਿਆਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਮੁੰਡੇ ਵਾਲੇ ਬਰਾਤ ਵਾਪਸ ਲੈ ਗਏ। ਇਸ ਘਟਨਾ ਦਾ ਪਤਾ ਚੱਲਦਿਆ ਹੀ ਥਾਣਾ ਡਵੀਜ਼ਨ-3 ਜਲੰਧਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਫੋਟੋ - http://v.duta.us/u2p7xQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L15VWwAA

📲 Get Jalandhar News on Whatsapp 💬