[jalandhar] - ਬੋਲੇ ਪਰਗਟ ਸਿੰਘ, ਮੇਅਰ ਮਾੜਾ ਬਣਾ ਬੈਠੇ ਹਾਂ ਪਰ ਹਲ ਕੱਢਾਂਗਾ

  |   Jalandharnews

ਜਲੰਧਰ— ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਇਕ ਵਾਰ ਫਿਰ ਤੋਂ ਮੇਅਰ ਜਗਦੀਸ਼ ਰਾਜ ਰਾਜਾ 'ਤੇ ਸ਼ਬਦੀ ਹਮਲਾ ਬੋਲਿਆ ਹੈ। ਮੋਤਾ ਸਿੰਘ ਪਾਰਕ 'ਚ ਐਤਵਾਰ ਸ਼ਾਮ ਨੂੰ ਸੰਸਦ ਮੈਂਬਰ ਸੰਤੋਖ ਚੌਧਰੀ ਨਾਲ ਇਕ ਚੋਣਾਵੀ ਮੀਟਿੰਗ 'ਚ ਪਰਗਟ ਨੇ ਕਿਹਾ, ''ਮੇਅਰ ਆਪਾਂ ਸ਼ਹਿਰ ਦਾ ਮਾੜਾ ਬਣਾ ਬੈਠੇ ਹਾਂ ਪਰ ਕੋਈ ਨਹੀਂ, ਭਾਵੇਂ ਮੈਂ ਔਖਾ ਹੋਵਾ ਪਰ ਇਸ ਦਾ ਹਲ ਕੱਢ ਕੇ ਜ਼ਰੂਰ ਦੇਵਾਂਗਾ।'' ਪਰਗਟ ਦੇ ਜਨਤਕ ਮੰਚ ਤੋਂ ਇਸ ਵਿਗੜੇ ਬੋਲ ਨਾਲ ਕਾਂਗਰਸ ਨਾਲੋਂ ਵੱਧ ਵਿਰੋਧੀ ਧਿਰਾਂ 'ਚ ਚਰਚਾ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਪਰਗਟ ਸਿੰਘ ਨੇ ਕੈਂਟ ਹਲਕੇ 'ਚ ਚੋਣਾਵੀ ਸਭਾ 'ਚ ਸੰਤੋਖ ਚੌਧਰੀ ਦੀ ਮੌਜੂਦਗੀ 'ਚ ਸੜਕਾਂ, ਗਲੀਆਂ-ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਕਿਹਾ ਸੀ, ''ਮੇਅਰ 'ਚ ਕੰਮ ਕਰਨ ਦੀ ਇੱਛਾ ਨਹੀਂ ਹੈ, ਮੈਂ ਤਾਂ ਕਈ ਵਾਰ ਸਮਝਾ ਕੇ ਥੱਕ ਗਿਆ, ਹੁਣ ਚੌਧਰੀ ਸਾਬ੍ਹ ਤੁਸੀਂ ਹੀ ਬੁਲਾ ਕੇ ਇਕ ਦਿਨ ਗੱਲ ਕਰੋ ਮੇਅਰ ਨਾਲ। ਨਹੀਂ ਤਾਂ ਚੋਣਾਂ ਤੋਂ ਬਾਅਦ ਇਕਜੁਟ ਹੋ ਕੇ ਫੈਸਲਾ ਲੈਣਾ ਹੋਵੇਗਾ।''...

ਫੋਟੋ - http://v.duta.us/7Nf-zwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/93u9wgAA

📲 Get Jalandhar News on Whatsapp 💬