[jalandhar] - ਮੰਗਣੀ ਹੋਣ ਤੋਂ ਚਾਰ ਦਿਨ ਬਾਅਦ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਪ੍ਰੇਮਿਕਾ ਦੀ ਮੌਤ

  |   Jalandharnews

ਜਲੰਧਰ (ਮ੍ਰਿਦੁਲ) : ਨੌਜਵਾਨ ਪ੍ਰੇਮੀ-ਪ੍ਰੇਮਿਕਾ ਵਲੋਂ ਸਲਫਾਸ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਲੜਕੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੋਵਾਂ ਨੇ ਇਸ ਲਈ ਇਹ ਕਦਮ ਉਠਾਇਆ ਕਿਉਂਕਿ ਲੜਕੀ ਦੇ ਪਿਤਾ ਨੇ ਉਸ ਦੀ ਮੰਗਣੀ ਕਿਤੇ ਹੋਰ ਤੈਅ ਕਰ ਦਿੱਤੀ ਸੀ। ਇਹ ਗੱਲ ਦੋਵਾਂ ਨੂੰ ਮਨਜ਼ੂਰ ਨਹੀਂ ਹੋਈ। ਫਿਲਹਾਲ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਹਸਪਤਾਲ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਪ੍ਰੇਮੀ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।

ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਗੁਰਪ੍ਰੀਤ (ਬਦਲਿਆ ਹੋਇਆ ਨਾਂ) ਵਾਸੀ ਨਕੋਦਰ ਦੇ ਗੁਰੂ ਨਾਨਕਪੁਰਾ ਵਜੋਂ ਹੋਈ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਦਾ ਪ੍ਰੇਮੀ ਮੂਲ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਰਹਿਣ ਵਾਲਾ ਹੈ, ਜੋ ਕਿ ਚੰਡੀਗੜ੍ਹ ਦੀ ਇਕ ਕੰਪਨੀ 'ਚ ਕੰਮ ਕਰ ਰਿਹਾ ਸੀ। ਜਾਂਚ 'ਚ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਦਾ ਉਕਤ ਲੜਕੇ ਨਾਲ ਕਾਫੀ ਦੇਰ ਤੋਂ ਲਵ ਅਫੇਅਰ ਸੀ ਪਰ ਕੁਝ ਦਿਨ ਪਹਿਲਾਂ ਗੁਰਪ੍ਰੀਤ ਦੇ ਪਿਤਾ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਤੇ ਕਰੀਬ ਇਕ ਹਫਤਾ ਪਹਿਲਾਂ ਉਸ ਦੀ ਮੰਗਣੀ ਵੀ ਹੋ ਚੁੱਕੀ ਸੀ। ਇਹ ਗੱਲ ਉਸ ਦੇ ਆਸ਼ਿਕ ਨੂੰ ਮਨਜ਼ੂਰ ਨਹੀਂ ਸੀ। ਜਿਸ ਕਰਕੇ ਉਹ ਉਸ ਨੂੰ ਕਾਫੀ ਪ੍ਰੇਸ਼ਾਨ ਕਰਨ ਲੱਗਾ ਤੇ ਮਿਲਣ ਲਈ ਦਬਾਅ ਬਣਾਉਣ ਲੱਗਾ, ਜਿਸ ਕਾਰਨ ਲੜਕੀ ਕਾਫੀ ਪ੍ਰੇਸ਼ਾਨ ਸੀ ਤੇ ਇਹ ਗੱਲ ਉਸ ਨੇ ਆਪਣੇ ਪਿਤਾ ਨੂੰ ਦੱਸੀ। 2 ਦਿਨ ਪਹਿਲਾਂ ਗੁਰਪ੍ਰੀਤ 11 ਵਜੇ ਪੋਸਟ ਆਫਿਸ ਪਹੁੰਚੀ, ਜਿਥੋਂ ਉਹ ਦੁਪਹਿਰ ਨੂੰ ਜਲਦੀ ਨਿਕਲ ਗਈ।...

ਫੋਟੋ - http://v.duta.us/spcNJgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ux_gHgAA

📲 Get Jalandhar News on Whatsapp 💬