[jalandhar] - ਰੇਲਵੇ ਦੇ ਫਰਜ਼ੀ ਆਈ ਕਾਰਡ ਬਣਾਉਣ ਵਾਲੀ ਅਰਪਣਾ ਨੇ ਪਿਤਾ ਨੂੰ ਵੀ ਦਿੱਤਾ ਧੋਖਾ

  |   Jalandharnews

ਜਲੰਧਰ (ਗੁਲਸ਼ਨ)— ਰੇਲਵੇ 'ਚ ਪੱਕੀ ਨੌਕਰੀ ਦਿਵਾਉਣ ਦੇ ਨਾਂ 'ਤੇ 3 ਨੌਜਵਾਨਾਂ ਨਾਲ ਕਰੀਬ 5 ਲੱਖ ਰੁਪਏ ਦੀ ਠੱਗੀ ਕਰਨ ਵਾਲੀ ਔਰਤ ਅਰਪਣਾ ਨੇ ਉਕਤ ਨੌਜਵਾਨਾਂ ਦੇ ਨਾਲ-ਨਾਲ ਆਪਣੇ ਪਿਤਾ ਮਦਨ ਲਾਲ ਨੂੰ ਵੀ ਧੋਖਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਵੀ ਅਰਪਣਾ ਨੇ ਇਹੀ ਦੱਸਿਆ ਕਿ ਉਹ ਰੇਲਵੇ ਸਟੇਸ਼ਨ 'ਤੇ ਪਾਰਸਲ ਵਿਭਾਗ 'ਚ ਨੌਕਰੀ ਕਰਦੀ ਹੈ, ਜਦਕਿ ਇਹ ਸਭ ਝੂਠ ਸੀ। 30 ਸਾਲਾ ਅਰਪਣਾ ਕੁਆਰੀ ਹੈ। ਉਸ ਦੇ ਪਿਤਾ ਅੰਮ੍ਰਿਤਸਰ 'ਚ ਪੁਤਲੀ ਘਰ ਕੋਲ ਰਹਿੰਦੇ ਹਨ।

ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਅਰਪਣਾ ਦੀ ਨਿਸ਼ਾਨਦੇਹੀ 'ਤੇ ਐਤਵਾਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਕੁਆਰਟਰ 'ਚੋਂ ਰੇਲਵੇ ਕਲਰਕ ਦੀ ਵਰਦੀ ਤੇ 3 ਫਿਰੋਜ਼ਪੁਰ ਰੇਲਵੇ ਮੰਡਲ ਦੀਆਂ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਹਨ। ਸਜ਼ਾ ਭੁਗਤ ਰਹੀ ਅਰਪਣਾ ਨੂੰ ਮਿਲਣ ਲਈ ਉਸ ਦੇ ਪਿਤਾ ਮਦਨ ਲਾਲ ਐਤਵਾਰ ਨੂੰ ਜੀ. ਆਰ. ਪੀ. ਥਾਣੇ ਪਹੁੰਚੇ ਅਤੇ ਐੱਸ. ਐੱਚ. ਓ. ਦੇ ਸਾਹਮਣੇ ਰੋਂਦਿਆਂ ਬੋਲੇ ਕਿ ਉਨ੍ਹਾਂ ਦੀ ਬੇਟੀ ਦੀ ਨੌਕਰੀ ਤਾਂ ਬਚ ਜਾਵੇਗੀ ਨਾ। ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਰਪਣਾ ਉਨ੍ਹਾਂ ਨੂੰ ਹੋਰ ਲੋਕਾਂ ਦੀ ਤਰ੍ਹਾਂ ਮੂਰਖ ਬਣਾ ਕੇ ਠੱਗੀ ਕਰ ਰਹੀ ਹੈ। 2 ਦਿਨਾਂ ਦੇ ਪੁਲਸ ਰਿਮਾਂਡ 'ਚ ਪੁਲਸ ਇਸ ਬਾਰੇ ਜਾਣਕਾਰੀ ਹਾਸਲ ਕਰੇਗੀ ਕਿ ਉਸ ਨੇ ਹੋਰ ਕਿਸ-ਕਿਸ ਦੇ ਨਾਲ ਠੱਗੀ ਕੀਤੀ ਤੇ ਜਾਅਲੀ ਆਈ ਕਾਰਡ ਬਣਾ ਕੇ ਦਿੱਤੇ।...

ਫੋਟੋ - http://v.duta.us/2lvo1QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JRLc8AAA

📲 Get Jalandhar News on Whatsapp 💬