[jalandhar] - 'ਲਵ ਮੈਰਿਜ' ਦਾ ਨਿਕਲਿਆ ਖੌਫਨਾਕ ਨਤੀਜਾ, ਸਹੁਰੇ ਨੇ ਕੀਤੀ ਜਵਾਈ ਦੀ ਹੱਤਿਆ

  |   Jalandharnews

ਹੁਸ਼ਿਆਰਪੁਰ (ਅਮਰੀਕ)— ਪਿੰਡ ਨਾਰਾ 'ਚ 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਨੌਜਵਾਨ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਨੌਜਵਾਨ ਦਾ ਸਹੁਰਾ ਹੀ ਨਿਕਲਿਆ। ਪੁਲਸ ਨੇ ਨੌਜਵਾਨ ਦੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 'ਲਵ ਮੈਰਿਜ' ਕੀਤੀ ਹੋਈ ਸੀ ਅਤੇ ਉਸ ਦਾ ਸਹੁਰਾ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਸੀ, ਜਿਸ ਤੋਂ ਬਾਅਦ ਆਪਸ 'ਚ ਝਗੜਾ ਹੋਣ ਦੇ ਕਾਰਨ ਸਹੁਰੇ ਨੇ ਆਪਣੇ ਬਚਾਅ 'ਚ ਉਸ ਦਾ ਕਤਲ ਕਰ ਦਿੱਤਾ।

ਇਹ ਹੋਈ ਪਛਾਣ

ਪ੍ਰੈੱਸ ਵਾਰਤਾ ਦੌਰਾਨ ਖੁਲਾਸਾ ਕਰਦੇ ਹੋਏ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਚਿਰਾਜਦੀਪ ਦੇ ਰੂਪ 'ਚ ਕੀਤੀ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਚਿਰਾਜਦੀਪ ਦੀ ਫੇਸਬੁੱਕ ਜ਼ਰੀਏ ਪ੍ਰਭਦੀਪ ਕੌਰ ਦੇ ਨਾਲ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਪ੍ਰਭਦੀਪ ਕੌਰ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਚਿਰਾਜਦੀਪ ਨਾਲ ਵਿਆਹ ਕਰ ਲਿਆ ਸੀ ਅਤੇ ਦੋਵੇਂ ਹੁਸ਼ਿਆਰਪੁਰ ਸਥਿਤ ਪਿੰਡ ਬਜਵਾੜਾ 'ਚ ਰਹਿਣ ਲੱਗੇ। ਇਸੇ ਗੱਲ ਨੂੰ ਲੈ ਕੇ ਚਿਰਾਜਦੀਪ ਦਾ ਆਪਣੇ ਸਹੁਰੇ ਬਲਵਿੰਦਰ ਸਿੰਘ ਦੇ ਨਾਲ ਝਗੜਾ ਰਹਿੰਦਾ ਸੀ ਅਤੇ 23 ਤਰੀਕ ਰਾਤ ਨੂੰ ਆਪਸੀ ਝਗੜੇ 'ਚ ਉਸ ਦੇ ਸਹੁਰੇ ਬਲਵਿੰਦਰ ਸਿੰਘ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਤਿੱਖੇ ਵਾਰ ਕਰਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਜੰਗਲ 'ਚ ਸੁੱਟ ਦਿੱਤਾ।...

ਫੋਟੋ - http://v.duta.us/KArCLwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RvUyRgAA

📲 Get Jalandhar News on Whatsapp 💬