[patiala] - ਪਿੰਡ ਸ਼ਾਨੀਪੁਰ ਟਾਂਡਾ ਵਿਚ ਅੱਗ ਨਾਲ 15 ਕਿੱਲੇ ਕਣਕ ਅਤੇ 300 ਏਕਡ਼ ਨਾਡ਼ ਸਡ਼ਿਆ

  |   Patialanews

ਦੇਵੀਗਡ਼੍ਹ,(ਭੁਪਿੰਦਰ)- ਬੀਤੀ ਕੱਲ ਅੱਗ ਨਾਲ ਪਿੰਡ ਫਰਾਂਸਵਾਲਾ ਵਿਚ ਕਣਕ ਅਤੇ ਨਾਡ਼ ਸਡ਼ਨ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ। ਅੱਜ ਅੱਗ ਨਾਲ ਪਿੰਡ ਸ਼ਾਨੀਪੁਰ ਟਾਂਡਾ ਵਿਚ 3-4 ਕਿਸਾਨਾਂ ਦੀ 15 ਏਕਡ਼ ਕਣਕ ਅਤੇ 300 ਏਕਡ਼ ਨਾਡ਼ ਸਡ਼ਨ ਦੇ ਨਾਲ-ਨਾਲ ਇਕ ਕਿਸਾਨ ਦਾ ਰਿੱਪਰ ਅਤੇ ਟਰਾਲੀ ਵੀ ਅੱਗ ਦੀ ਲਪੇਟ ਵਿਚ ਆ ਜਾਣ ਦਾ ਸਮਾਚਾਰ ਮਿਲਿਆ ਹੈ ਜਦੋਂ ਕਿ ਅੱਗ ਨੂੰ ਆਬਾਦੀ ਤੱਕ ਵਧਣ ਤੋਂ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਰੋਕ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ਾਨੀਪੁਰ ਟਾਂਡਾ ਨੇਡ਼ੇ ਇਕ ਕਿਸਾਨ ਨਾਡ਼ ਤੋਂ ਰਿੱਪਰ ਰਾਹੀਂ ਤੂਡ਼ੀ ਦੇ ਤਿਆਰ ਕਰ ਰਿਹਾ ਸੀ ਪਰ ਰਿੱਪਰ ’ਚੋਂ ਨਿਕਲੇ ਚੰਗਿਆਡ਼ੇ ਨਾਲ ਨਾਡ਼ ਨੂੰ ਅੱਗ ਲੱਗ ਗਈ ਜੋ ਤੇਜ਼ ਹਵਾ ਕਾਰਨ ਅੱਗੇ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਸਮੇਂ ਕਿਸਾਨ ਆਪਣਾ ਰਿੱਪਰ ਅਤੇ ਟਰਾਲੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਉਥੋਂ ਟੈ੍ਰਕਟਰ ਲੈ ਕੇ ਹੀ ਖੇਤਾਂ ਵਿਚੋਂ ਬਾਹਰ ਆ ਗਿਆ ਪਰ ਅੱਗ ਨੇ ਬਾਅਦ ਵਿਚ ਕਿਸਾਨ ਭਗਤ ਗੁਰਮੇਲ ਸਿੰਘ, ਬੰਤ ਸਿੰਘ, ਪਾਲ ਸਿੰਘ, ਪੂਰਨ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ ਦੀ 15 ਕਿੱਲੇ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਣਕ ਸਡ਼ ਕੇ ਸੁਆਹ ਹੋ ਗਈ। ਇਸ ਦੌਰਾਨ ਤੇਜ਼ ਹਵਾ ਕਾਰਨ ਅੱਗ ਅੱਗੇ ਖੇਤਾਂ ਤੱਕ ਫੈਲਦੀ ਗਈ। ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦਾ ਲਗਭਗ 300 ਏਕਡ਼ ਨਾਡ਼ ਵੀ ਸਡ਼ ਕੇ ਸੁਆਹ ਹੋ ਗਿਆ ਅਤੇ ਜਿੰਮੀਦਾਰਾਂ ਦਾ ਪਸ਼ੂਆਂ ਲਈ ਤੂਡ਼ੀ ਬਣਾਉਣ ਦਾ ਸੁਪਨਾ ਵੀ ਚੂਰ ਹੋ ਗਿਆ। ਇਸ ਮੌਕੇ ਅੱਗ ਦੀ ਸੂਚਨਾ ਮਿਲਣ ’ਤੇ ਜੋਗਿੰਦਰ ਸਿੰਘ ਕਾਕਡ਼ਾ ਨੇ ਅੰਬਾਲਾ ਤੋਂ 2 ਫਾਇਰ ਬ੍ਰਿਗੇਡ ਦੀ ਗੱਡੀਆਂ ਮੰਗਵਾਈਆਂ ਪਰ ਪਟਿਆਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਨੇ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ, ਜਿਸ ਕਾਰਨ ਅੱਗ ਅੱਗੇ ਘਰਾਂ ਤੱਕ ਨਹੀਂ ਪਹੁੰਚੀ ਜਦੋਂ ਕਿ ਤੂਡ਼ੀ ਦੇ ਕੁੱਪ ਆਬਾਦੀ ਦੇ ਬਿਲਕੁੱਲ ਨੇਡ਼ੇ ਹੀ ਸਨ ਜੋ ਕਿ ਅੱਗ ਦੀ ਲਪੇਟ ਵਿਚ ਆ ਗਏ ਸਨ। ਇਸ ਦੌਰਾਨ ਪਿੰਡ ਅਬਦੁੱਲਪੁਰ ਦੇ ਕਿਸਾਨ ਗੁਰਦੀਪ ਸਿੰਘ ਦਾ ਰਿੱਪਰ ਅਤੇ ਟਰਾਲੀ ਅੱਗ ਦੀ ਭੇਟ ਚਡ਼੍ਹ ਗਏ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਬਾਜਵਾ, ਪਰਵਿੰਦਰ ਸਿੰਘ, ਕੁਲਦੀਪ ਸਿੰਘ ਸ਼ੇਖਪੁਰ ਜਗੀਰ, ਕਰਨ ਸਿੰਘ ਸਾਬਕਾ ਸਰਪੰਚ ਤਾਜਲਪੁਰ ਅਤੇ ਹੋਰ ਪਿੰਡ ਵਾਲਿਆਂ ਨੇ ਅੱਗ ’ਤੇ ਕਾਬੂ ਪਾਉਣ ਲਈ ਸਹਿਯੋਗ ਕੀਤਾ। Photo 28Path58-581 ਪਿੰਡ ਸ਼ਾਨੀਪੁਰ ਟਾਂਡਾ ਵਿਚ ਅੱਗ ’ਤੇ ਕਾਬੂ ਪਾਉਂਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਪਿੰਡ ਵਾਸੀ।

ਫੋਟੋ - http://v.duta.us/nmg3vgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FUJG1gAA

📲 Get Patiala News on Whatsapp 💬