Punjabi Version

  |   Golden Temple Hukamnama

Ang: 702

ਮੇਰੇ ਸਾਹਿਬ ਮੈਨੂੰ ਨਿੱਡਰਤਾ ਦੀ ਅਵਸਥਾ ਅਤੇ ਆਪਣੀ ਬੰਦਗੀ ਦੀ ਦਾਤ ਬਖਸ਼, ਹੇ ਨਾਨਕ! ਮਾਲਕ ਬੇੜੀਆਂ ਕੱਟਣਹਾਰ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਪਪੀਹਾ ਮੀਂਹ ਪੈਣਾ ਬੋਲਦਾ ਹੈ, ਹੇ ਰਹਿਮਤ ਦੇ ਸਮੁੰਦਰ ਸੁਆਮੀ! ਮੇਰੇ ਉਤੇ ਰਹਿਮ ਕਰ ਤਾਂ ਜੋ ਤੇਰੀ ਪਿਆਰੀ ਉਪਾਸ਼ਨਾ ਨਾਲ ਮੇਰੀ ਪ੍ਰੀਤ ਪੈ ਜਾਵੇ। ਠਹਿਰਾਉ। ਸੁਰਖਾਵਨੀ ਹੋਰ ਘਣੇਰੇ ਆਰਾਮ ਨਹੀਂ ਲੋੜਦੀ, ਪ੍ਰੰਤੂ ਦਿਨ ਨੂੰ ਦੇਖ ਕੇ ਖੁਸ਼ੀ ਨਾਲ ਭਰ ਜਾਂਦੀ ਹੈ। ਕਿਸੇ ਹੋਰ ਤਰੀਕੇ ਨਾਲ ਮੱਛੀ ਜੀਉਂਦੀ ਨਹੀਂ ਰਹਿ ਸਕਦੀ। ਪਾਣੀ ਦੇ ਬਗੈਰ ਉਹ ਮਰ ਜਾਂਦੀ ਹੈ। ਮੈਂ ਯਤੀਮ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ। ਹੇ, ਵਾਹਿਗੁਰੂ, ਮੇਰੇ ਮਾਲਕ! ਤੂੰ ਮੇਰੇ ਤੇ ਮਿਹਰ ਧਾਰ। ਨਾਨਕ ਕੇਵਲ ਸੁਆਮੀ ਦੇ ਕੰਵਲ ਚਰਨਾਂ ਦਾ ਸਿਮਰਨ ਕਰਦਾ ਹੈ। ਉਸ ਦੇ ਬਾਝੋਂ ਉਹ ਹੋਰ ਕਿਸੇ ਨੂੰ ਨਹੀਂ ਪਛਾਣਦਾ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਮੇਰੀ ਜਿੰਦ ਜਾਨ, ਮੇਰਾ ਪ੍ਰਭੂ, ਮੇਰੀ ਆਤਮਾ ਅਤੇ ਦੇਹ ਅੰਦਰ ਨਿਵਾਸ ਰੱਖਦਾ ਹੈ। ਹੇ ਮੇਰੇ ਸਰਬੱਗ, ਪੂਰੇ ਪ੍ਰਭੂ! ਮਿਹਰ ਧਾਰ ਕੇ, ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਠਹਿਰਾਉ। ਜਿਨ੍ਹਾਂ ਨੂੰ ਤੂੰ ਆਪਣੀ ਪ੍ਰੀਤ ਦੀ ਖੁਮਾਰ ਭਰੀ ਬੂਟੀ ਦਿੰਦਾ ਹੈ, ਹੇ ਸੁਆਮੀ! ਉਹ ਸ੍ਰੇਸ਼ਟ ਅੰਮ੍ਰਿਤ ਨੂੰ ਪਾਨ ਕਰਦੇ ਹਨ। ਉਨ੍ਹਾਂ ਦਾ ਮੁੱਲ ਮੈਂ ਕਹਿ ਨਹੀਂ ਸਕਦਾ। ਇਸ ਤਰ੍ਹਾਂ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ? ਆਪਣੇ ਗੋਲਿਆਂ ਤੇ ਨਫਰਾਂ ਨੂੰ, ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਅਤੇ ਉਹ ਤਾਰੂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਉਹ ਆਰਾਮ ਪਾਉਂਦੇ ਹਨ। ਨਾਨਕ ਭੀ ਤੇਰੇ ਦਰ ਦੀ ਪਨਾਹ ਲੋੜਦਾ ਹੈ, ਹੇ ਸੁਆਮੀ! ਜੈਤਸਰੀ ਪੰਜਵੀਂ ਪਾਤਿਸ਼ਾਹੀ। ਅਨੇਕ ਜੀਵਨਾ ਅੰਦਰ ਭਟਕ ਕੇ, ਹੇ ਪ੍ਰਭੂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਮੇਰੇ ਸਰੀਰ ਨੂੰ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ ਅਤੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਲੈਂ ਠਹਿਰਾਉ। ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਚੰਗੇ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੇਰੀ ਜੀਵਨ ਰਹੁ-ਰੀਤੀ ਪਵਿੱਤ੍ਰ ਹੈ। ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ, ਤਾਂ ਜੋ ਮੈਂ ਕਠਨ ਸੰਸਾਰਕ ਨਦੀ ਤੋਂ ਪਾਰ ਹੋ ਜਾਵਾਂ। ਸੰਸਾਰੀ ਆਰਾਮ, ਹਨ ਦੌਲਤ, ਅਤੇ ਮੋਹਨੀ ਮਾਇਆ ਦੀਆਂ ਮਿੱਠੀਆਂ ਖੁਸ਼ੀਆਂ, ਇਨ੍ਹਾਂ ਨੂੰ ਤੂੰ ਆਪਣੇ ਚਿੱਤ ਵਿੱਚ ਨਾਂ ਟਿਕਾ। ਸਾਹਿਬ ਦਾ ਦੀਦਾਰ ਪਾਉਣ ਦੁਆਰਾ, ਗੋਲਾ ਨਾਨਕ ਰੱਜ ਗਿਆ ਹੈ, ਹੁਣ ਰੱਬ ਦੇ ਨਾਮ ਦੀ ਪ੍ਰੀਤ ਹੀ ਵੁਸ ਦਾ ਗਹਿਣਾ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਹੇ ਰੱਬ ਦੇ ਗੋਲਿਓ! ਤੁਸੀਂ ਆਪਦੇ ਮਨ ਵਿੱਚ ਸਰਬ ਵਿਆਪਕ ਸੁਆਮੀ ਨੂੰ ਯਾਂਦ ਕਰੋ। ਸਾਹਿਬ ਦੇ ਨਫਰ ਦੇ ਨੇੜੇ ਮੁਸੀਬਤ ਨਹੀਂ ਢੁਕਦੀ ਅਤੇ ਉਸ ਦੇ ਸੇਵਕ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ। ਸੁਆਮੀ ਦੀ ਟਹਿਲ ਕਮਾਉਣ ਦੁਆਰਾ, ਕ੍ਰੋੜਾ ਹੀ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਅਤੇ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਦੇ ਅਬਚਲ ਘਰ ਵਿੱਚ ਦਾਖਲ ਹੋ ਜਾਂਦਾ ਹੈ। ਰੱਬ ਦੇ ਭਾਗਾਂ ਵਾਲੇ ਸ਼ਰਧਾਲੂ ਨੂੰ ਉੱਕਾ ਹੀ ਕੋਈ ਡਰ ਨਹੀਂ ਮੌਤ ਦਾ ਫਰਿਸ਼ਤਾ ਉਸ ਦਾ ਸਤਿਕਾਰ ਕਰਦਾ ਹੈ। ਸਾਹਿਬ ਨੂੰ ਛੱਡ ਕੇ, ਹੋਰ ਸਮੂਹ ਅਮਲਾਂ ਦਾ ਕਰਣਾ, ਬਿਨਸਨਹਾਰ ਅਤੇ ਆਰਜੀ ਹੈ। ਹੇ ਨਾਨਕ! ਤੂੰ ਆਪਣੇ ਦਿਲ ਅੰਦਰ ਸਾਹਿਬ ਦੇ ਕੰਵਲ ਚਰਨਾਂ ਨੂੰ ਘੁੱਟ ਕੇ ਫੜ ਲੈ ਅਤੇ ਤੂੰ ਸਾਰੇ ਸੁੱਖਾਂ ਤੇ ਖੁਸ਼ੀਆਂ ਨੂੰ ਪਾ ਲਵੇਗਾ। ਜੈਤਸਰੀ ਨੌਵੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਹਿਟਾ ਦੁਆਰਾ ਉਹ ਪਾਇਆ ਜਾਂਦਾ ਹੈ। ਮੇਰੀ ਭੁਲੀ ਹੋਈ ਆਤਮਾ ਧਨ-ਦੌਲਤ ਨਾਲ ਉਲਝੀ ਹੋਈ ਹੈ। ਜਿਹੜੇ ਭੀ ਕੰਮ ਮੈਂ ਲੋਭ ਨਾਲ ਜੁੜ ਕੇ ਕਰਦਾ ਹਾਂ, ਉਨ੍ਹਾਂ ਸਾਰਿਆਂ ਨਾਲ ਮੈਂ ਆਪਦੇ ਆਪ ਨੂੰ ਜਕੜ ਰਿਹਾ ਹਾਂ। ਠਹਿਰਾਉ। ਮੈਂ ਸੋਚ ਵੀਚਾਰ ਨਹੀਂ ਕਰਦਾ, ਪਾਪ ਭਰੀਆਂ ਮੌਜਾ ਵਿੰਚ ਖੱਚਤ ਹੋਇਆ ਹੋਇਆ ਹਾਂ, ਅਤੇ ਮੈਂ ਵਾਹਿਗੁਰੂ ਦੀ ਕੀਰਤੀ ਭੁਲਾ ਦਿੱਤੀ ਹੈ। ਪ੍ਰਭੂ ਮੇਰੇ ਅੰਗ ਸੰਗ ਹੈ। ਉਸ ਨੂੰ ਮੈਂ ਪਛਾਣਦਾ ਨਹੀਂ ਅਤੇ ਉਸ ਨੂੰ ਮੈਂ ਜੰਗਲ ਵਿੱਚ ਲੱਭਣ ਲਈ ਦੌੜਦਾ ਹਾਂ।