[sangrur-barnala] - ਬਹਿਬਲ ਕਲਾਂ ਕਾਂਡ 'ਚ ਕਿਸੇ ਵੀ ਅਕਾਲੀ ਆਗੂ ਨੂੰ ਨਹੀਂ ਮੰਨਿਆ ਗਿਆ ਦੋਸ਼ੀ : ਢੀਂਡਸਾ

  |   Sangrur-Barnalanews

ਸੰਗਰੂਰ/ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਬਹਿਬਲ ਕਲਾਂ ਕਾਂਡ ਕੇਸ 'ਚ ਸਿਟ ਵਲੋਂ ਪੇਸ਼ ਕੀਤੇ ਗਏ ਚਲਾਨ ਵਿਚ ਕਿਸੇ ਵੀ ਅਕਾਲੀ ਆਗੂ ਨੂੰ ਦੋਸ਼ੀ ਨਾ ਮੰਨਿਆ ਜਾਣਾ ਸਿੱਧ ਕਰਦਾ ਹੈ ਕਿ ਅਕਾਲੀ ਦਲ ਦਾ ਗੋਲੀਕਾਂਡ ਨਾਲ ਕੋਈ ਵੀ ਲੈਣ-ਦੇਣ ਨਹੀਂ। ਇਹ ਸ਼ਬਦ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ।

ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਦਲ ਦੇ ਆਗੂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਮਾਮਲੇ 'ਚ ਘਸੀਟਦੇ ਰਹੇ ਸਨ ਪਰ ਹੁਣ ਜੋ ਚਲਾਨ ਸਿਟ ਵਲੋਂ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਉਸ 'ਚ ਕਿਸੇ ਵੀ ਅਕਾਲੀ ਆਗੂ ਦਾ ਨਾਂ ਨਹੀਂ ਹੈ। ਵਿਰੋਧੀ ਦਲ ਬਹਿਬਲ ਕਲਾਂ ਕਾਂਡ ਤੇ ਰਾਜਨੀਤਕ ਰੋਟੀਆਂ ਸੇਕਦੇ ਸਨ। ਹੁਣ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕੀਤਾ ਹੈ। ਸਾਰੇ ਅਕਾਲੀ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਹਨ ਅਤੇ ਉਨ੍ਹਾਂ ਪ੍ਰਤੀ ਸ਼ਰਧਾ ਰੱਖਦੇ ਹਨ। ਦੂਸਰੇ ਪਾਸੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਰਹੇ ਹਨ, ਜਿਸ ਦਾ ਨਤੀਜਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।

ਫੋਟੋ - http://v.duta.us/ogis3AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nnMByAAA

📲 Get Sangrur-barnala News on Whatsapp 💬