[sangrur-barnala] - ਭਗਵੰਤ ਮਾਨ ਨੇ ਕੀਤੀ ਵੱਡੀ ਗਲਤੀ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

  |   Sangrur-Barnalanews

ਸੰਗਰੂਰ(ਵੈੱਬ ਡੈਸਕ) : ਸੰਗਰੂਰ ਤੋਂ 'ਆਪ' ਉਮੀਦਵਾਰ ਸੰਸਦ ਮੈਂਬਰ ਭਗਵੰਤ ਮਾਨ 'ਤੇ 3 ਚੋਣਾਂ ਵਿਚ ਆਪਣੀ ਆਮਦਨ ਤੇ ਜਾਇਦਾਦ ਬਾਰੇ ਵੱਖ-ਵੱਖ ਜਾਣਕਾਰੀ ਦੇਣ 'ਤੇ ਚੋਣ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ 24 ਘੰਟਿਆਂ ਵਿਚ ਜਵਾਬ ਦੇਣ ਲਈ ਕਿਹਾ ਹੈ। ਦੱਸ ਦੇਈਏ ਕਿ ਆਰ.ਟੀ.ਆਈ. ਐਕਟੀਵਿਸਟ ਅਤੇ ਐਡਵੋਕੇਟ ਕਮਲ ਆਨੰਦ ਨੇ ਚੀਫ ਚੋਣ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਹੈ ਕਿ ਮਾਨ ਦੇ 2014, 17, ਅਤੇ 19 ਦੇ ਐਫੀਡੈਵਿਟ ਵਿਚ ਜਾਇਦਾਦ ਦੇ ਬਿਓਰੇ ਵਿਚ ਅੰਤਰ ਹੈ। ਅਜਿਹੇ ਵਿਚ ਮਾਨ 'ਤੇ ਕੇਸ ਕੀਤਾ ਜਾਏ। ਆਨੰਦ ਨੇ ਕਮਿਸ਼ਨ ਨੂੰ ਦੱਸਿਆ ਕਿ 2017 ਵਿਚ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਲਈ ਜਲਾਲਾਬਾਦ ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਉਨ੍ਹਾਂ ਨੇ ਹਲਫੀਆ ਬਿਆਨ ਵਿਚ ਸਾਲ 2015-16 ਦੀ ਸਾਲਾਨਾ ਆਮਦਨ 9,34,760 ਰੁਪਏ ਦਰਸਾਈ ਸੀ, ਜਦੋਂਕਿ 2019 ਲੋਕਾ ਸਭਾ ਚੋਣਾਂ ਲਈ 26 ਅਪ੍ਰੈਲ ਨੂੰ ਦਾਖਲ ਕੀਤੇ ਨਾਮਜ਼ਦਗੀ ਪੱਤਰ ਨਾਲ ਲਗਾਏ ਹਲਫੀਆ ਬਿਆਨ ਵਿਚ ਸਾਲ 2015-16 ਦੀ ਸਾਲਾਨਾ ਆਮਦਨ 16,54,755 ਰੁਪਏ ਦਰਸਾਈ ਹੈ। ਇਸ ਤੋਂ ਇਲਾਵਾ 2014 ਦੀਆਂ ਚੋਣਾਂ ਦੌਰਾਨ ਹਲਫੀਆ ਬਿਆਨ ਵਿਚ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਪਿੰਡ ਬੀਰਕਲਾਂ ਵਿਚ 1993 ਤੋਂ 2006 ਤੱਕ 5 ਕਨਾਲ ਜ਼ਮੀਨ ਖਰੀਦੀ ਹੈ। ਹੁਣ ਕਿਹਾ 18 ਕਨਾਲ ਜ਼ਮੀਨ ਖਰੀਦੀ ਹੈ। 2014 ਵਿਚ ਪਿੰਡ ਸਤੌਜ ਵਿਚ ਕੋਈ ਜ਼ਮੀਨ ਖਰੀਦੀ ਨਹੀਂ ਦਿਖਾਈ ਜਦੋਂ ਕਿ ਇਸ ਵਾਰ 2.75 ਕਨਾਲ 7 ਮਰਲੇ ਜ਼ਮੀਨ ਦੀ ਖਰੀਦ ਦੱਸੀ ਹੈ।...

ਫੋਟੋ - http://v.duta.us/k3AMLwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/CcDKJQEA

📲 Get Sangrur-barnala News on Whatsapp 💬