[sangrur-barnala] - ਮੋਟਰਸਾਈਕਲ ਤੇ ਮਿੰਨੀ ਬੱਸ 'ਚ ਟੱਕਰ, 2 ਔਰਤਾਂ ਜ਼ਖਮੀ

  |   Sangrur-Barnalanews

ਤਪਾ ਮੰਡੀ (ਸ਼ਾਮ) : ਸਵੇਰੇ 8 ਵਜੇ ਦੇ ਕਰੀਬ ਮਿੰਨੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ 'ਚ 2 ਔਰਤਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸਬ-ਡਵੀਜ਼ਨਲ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਮਨਜੀਤ ਕੌਰ ਪਤਨੀ ਜਰਨੈਲ ਸਿੰਘ ਅਤੇ ਪਰਮਜੀਤ ਕੌਰ ਪਤਨੀ ਬਿੰਦਰ ਸਿੰਘ ਵਾਸੀਆਂ ਮੋੜਾਂ ਨੇ ਦੱਸਿਆ ਕਿ ਉਹ ਸਵੇਰੇ ਮਜ਼ਦੂਰੀ ਕਰਨ ਲਈ ਪਿੰਡ ਤੋਂ ਪੱਖੋਂ ਕੈਂਚੀਆਂ ਜਾ ਰਹੀਆਂ ਸਨ, ਜਦ ਉਹ ਨਾਲ ਦੇ ਪੈਟਰੋਲ ਪੰਪ ਤਪਾ ਸਾਈਡ ਤੋਂ ਤੇਲ ਪੁਆਉਣ ਲਈ ਮੁੜੇ ਤਾਂ ਤਪਾ ਸਾਈਡ ਤੋਂ ਆਉਂਦੀ ਮਿੰਨੀ ਬੱਸ ਨਾਲ ਟਕਰਾਉਣ ਕਾਰਨ ਉਹ ਹੇਠਾਂ ਡਿੱਗ ਪਈਆਂ। ਮੋਟਰਸਾਈਕਲ ਚਲਾ ਰਿਹਾ ਸੋਨੀ ਸਿੰਘ ਪੁੱਤਰ ਜਗਤਾਰ ਸਿੰਘ ਵਾਲ-ਵਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੇ ਜ਼ਖਮੀ ਔਰਤਾਂ ਨੂੰ ਹਸਪਤਾਲ ਤਪਾ ਦਾਖਲ ਕਰਵਾਇਆ।

ਫੋਟੋ - http://v.duta.us/1-GM8gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MOvmMAAA

📲 Get Sangrur-barnala News on Whatsapp 💬