[jalandhar] - ਅੱਗ ਨਾਲ ਬਿਲਗਾ 'ਚ 100 ਏਕੜ ਕਣਕ ਹੋਈ ਤਬਾਹ

  |   Jalandharnews

ਜਲੰਧਰ (ਮਹੇਸ਼)— ਨਕੋਦਰ ਵਿਧਾਨ ਸਭਾ ਹਲਕੇ ਦੇ ਮਸ਼ਹੂਰ ਕਸਬੇ ਬਿਲਗਾ ਵਿਖੇ ਅੱਗ ਨਾਲ ਕਰੀਬ 100 ਏਕੜ ਕਣਕ ਦੀ ਫਸਲ ਤਬਾਹ ਹੋ ਗਈ। ਪੀੜਤ ਕਿਸਾਨਾਂ ਦੇ ਦਰਦ ਨੂੰ ਦੇਖਦੇ ਹੋਏ ਹਲਕਾ ਨਕੋਦਰ ਦੇ ਕਾਂਗਰਸੀ ਬੁਲਾਰੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਸਾਰ ਲਈ। ਉਨ੍ਹਾਂ ਨੇ ਅੱਜ ਮੌਕੇ 'ਤੇ ਜਾ ਕੇ ਜਿੱਥੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ, ਉਥੇ ਖੁਦ 1 ਲੱਖ ਰੁਪਏ ਤੇ ਕੁਲ 10 ਲੱਖ ਰੁਪਏ ਇਕੱਠੇ ਕਰਕੇ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਵਾਅਦਾ ਕੀਤਾ। ਇਸ ਰਾਸ਼ੀ 'ਚ ਕਈ ਹੋਰ ਕਾਂਗਰਸੀ ਵੀ ਯੋਗਦਾਨ ਪਾ ਰਹੇ ਹਨ।

ਉਨ੍ਹਾਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਲੀਜ਼ 'ਤੇ ਦੇਣ ਵਾਲੇ ਐੱਨ. ਆਰ. ਆਈ. ਭਰਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਤੋਂ ਜ਼ਮੀਨ ਦੇ ਠੇਕੇ ਦੇ ਪੈਸੇ ਨਾ ਲੈ ਕੇ ਉਨ੍ਹਾਂ ਨੂੰ ਸਹਾਰਾ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਮਿਲੇਗਾ।

ਫੋਟੋ - http://v.duta.us/85TqOgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LUC_GAAA

📲 Get Jalandhar News on Whatsapp 💬