[jalandhar] - ਕਾਂਗਰਸੀ ਸਰਪੰਚ ਸੁੱਖਾ ਫੋਲੜੀਵਾਲ ਦੇ ਡਰਾਈਵਰ ਨੂੰ ਮਿਲੀ ਜ਼ਮਾਨਤ, ਸੁੱਖੇ ਦੀ ਭਾਲ ਜਾਰੀ

  |   Jalandharnews

ਜਲੰਧਰ (ਜ.ਬ.)— ਐਤਵਾਰ ਨੂੰ ਕਾਂਗਰਸੀ ਸਰਪੰਚ ਸੁੱੱਖਾ ਫੋਲੜੀਵਾਲ ਦੇ ਗੋਦਾਮ ਅਤੇ ਗੈਰੇਜ ਵਿਖੇ ਰੇਡ ਕਰਕੇ ਸੀ. ਆਈ. ਏ. ਸਟਾਫ ਨੇ 26 ਪੇਟੀਆਂ ਤੇ 5 ਬੋਤਲਾਂ ਸ਼ਰਾਬ ਬਰਾਮਦ ਕੀਤੀ ਸੀ। ਇਸ ਰੇਡ 'ਚ ਫੜੇ ਗਏ ਸੁੱਖਾ ਫੋਲੜੀਵਾਲ ਦੇ ਡਰਾਈਵਰ ਅਤੇ ਉਸ ਦੀ ਸ਼ਰਾਬ ਵੇਚਣ ਵਾਲੇ ਸੁਸ਼ੀਲ ਨੂੰ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਗਈ। ਰੇਡ ਦੌਰਾਨ ਸੁੱਖਾ ਖੁਦ ਘਰ 'ਚ ਨਹੀਂ ਮਿਲਿਆ ਸੀ ਤੇ ਉਹ ਅਜੇ ਵੀ ਫਰਾਰ ਹੈ।

'ਜਗ ਬਾਣੀ' ਦੇ ਸੋਮਵਾਰ ਦੇ ਅੰਕ 'ਚ ਹੀ ਕਾਂਗਰਸੀ ਸਰਪੰਚ ਸੁੱਖਾ ਫੋਲੜੀਵਾਲ ਦੀ ਸ਼ਰਾਬ ਬਰਾਮਦ ਹੋਣ ਦੀ ਖਬਰ ਪ੍ਰਕਾਸ਼ਿਤ ਕਰ ਦਿੱਤੀ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਉਰਫ ਸੁੱਖਾ ਫੋਲੜੀਵਾਲ ਪੁੱਤਰ ਅਮਰੀਕ ਸਿੰਘ ਨਿਵਾਸੀ ਫੋਲੜੀਵਾਲ ਆਪਣੇ ਡਰਾਈਵ ਸੁਸ਼ੀਲ ਕੁਮਾਰ ਪੁੱਤਰ ਮੀਨਾ ਤੋਂ ਸ਼ਰਾਬ ਵਿਕਵਾਉਂਦਾ ਹੈ। ਐਤਵਾਰ ਨੂੰ ਫੋਲੜੀਵਾਲ 'ਚ ਰੇਡ ਕਰਕੇ ਸੁੱਖੇ ਦੀ ਮੋਟਰ ਤੇ ਗੈਰੇਜ ਤੋਂ ਸ਼ਰਾਬ ਦੀ ਬਰਾਮਦਗੀ ਕੀਤੀ ਸੀ। ਮੌਕੇ 'ਤੇ ਹੀ ਕਾਬੂ ਕੀਤੇ ਸੁਸ਼ੀਲ ਤੋਂ ਸ਼ਰਾਬ ਵੇਚ ਕੇ ਇਕੱਠੇ ਕੀਤੇ 2330 ਰੁਪਏ ਵੀ ਬਰਾਮਦ ਕੀਤੇ ਗਏ। ਪੁੱਛਗਿੱਛ ਵਿਚ ਪਤਾ ਲੱਗਾ ਕਿ ਸੁਸ਼ੀਲ ਸੁੱਖਾ ਫੋਲੜੀਵਾਲ ਦੀ ਹੀ ਸ਼ਰਾਬ ਵੇਚਦਾ ਸੀ। ਸ਼ਰਾਬ ਦੇ ਠੇਕਿਆਂ ਦੀ ਪਾਰਟਨਰਸ਼ਿਪ ਦੀ ਆੜ 'ਚ ਵੀ ਸੁੱਖਾ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਵੇਚਣ ਦਾ ਵੱਡਾ ਨੈੱਟਵਰਕ ਚਲਾ ਰਿਹਾ ਹੈ। ਇਕ ਕਾਂਗਰਸੀ ਲੀਡਰ ਦਾ ਵੀ ਉਸ 'ਤੇ ਹੱਥ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਸ਼ੀਲ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਜਦੋਂ ਕਿ ਸੁੱਖਾ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।...

ਫੋਟੋ - http://v.duta.us/gNMdrwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/78rE1QAA

📲 Get Jalandhar News on Whatsapp 💬