[jalandhar] - ਨਵਜੋਤ ਸਿੱਧੂ ਨੂੰ ਕੁੱਤਿਆਂ ਨਾਲ ਹੈ ਖਾਸ ਮੋਹ

  |   Jalandharnews

ਜਲੰਧਰ - ਆਪਣੇ ਬੇਬਾਕ ਬੋਲਾਂ ਰਾਹੀਂ ਸਿਆਸਤ 'ਚ ਧੂੜਾਂ ਪੱਟਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕੁੱਤਿਆਂ ਦਾ ਵੀ ਸ਼ੌਂਕ ਹੈ। ਇਸ ਗੱਲ ਦਾ ਖੁਲਾਸਾ ਸਿੱਧੂ ਨੇ 'ਜਗ ਬਾਣੀ' ਦੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਕੀਤਾ ਹੈ। ਨਵਜੋਤ ਸਿੰਧੂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ 9-10 ਦੇ ਕਰੀਬ ਕੁੱਤੇ ਹਨ, ਕਿਉਂਕਿ ਕੁੱਤੇ ਵਫਾਦਾਰ ਹੁੰਦੇ ਹਨ। ਜੀਅ ਭਾਵੇਂ ਧੋਖਾ ਦੇ ਜਾਵੇ ਪਰ ਕੁੱਤੇ ਹਮੇਸ਼ਾ ਵਫਾਦਾਰ ਹੀ ਰਹਿੰਦੇ ਹਨ। ਮੁਸ਼ਕਲ ਦੇ ਸਮੇਂ ਤੁਹਾਡੇ ਨਾਲ ਕੋਈ ਨਹੀਂ ਖੜਦਾ। ਦਿਨ ਦੇ ਸਮੇਂ ਕੁੱਤੇ ਨੂੰ ਜੋ ਮਰਜ਼ੀ ਕਹਿ ਲਵੋਂ, ਚਾਹੇ ਉਸ ਨੂੰ ਘੁਰਦੇ ਰਹੋ ਪਰ ਸ਼ਾਮ ਨੂੰ ਉਸ ਨੇ ਤੁਹਾਡੇ ਪੈਰਾਂ ਹੇਠਾਂ ਆ ਕੇ ਇਸ ਤਰ੍ਹਾਂ ਲਿਪਟਣਾ, ਜਿਵੇਂ ਉਸ ਨੂੰ ਸਾਰੀ ਦੁਨੀਆਂ ਮਿਲ ਗਈ ਹੋਵੇ। ਸਿੰਧੂ ਨੇ ਕਿਹਾ ਕਿ ਅੰਮ੍ਰਿਤਸਰ, ਚੰਡੀਗੜ੍ਹ ਅਤੇ ਪਟਿਆਲੇ ਦੇ ਸਾਰੇ ਕੁੱਤੇ ਮਿਲਾ ਕੇ ਉਨ੍ਹਾਂ ਕੋਲ ਕੁੱਲ 9 ਕੁੱਤੇ ਹਨ।

ਫੋਟੋ - http://v.duta.us/T3UakwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/D_Jk-wAA

📲 Get Jalandhar News on Whatsapp 💬