[jalandhar] - ਪੁਰਾਣੀ ਰੰਜਿਸ਼ ਦੇ ਚਲਦਿਆਂ ਪਤੀ-ਪਤਨੀ 'ਤੇ ਸੁੱਟਿਆ ਤੇਜ਼ਾਬ
ਕਰਤਾਰਪੁਰ, (ਸਾਹਨੀ)— ਸ਼ਹਿਰ ਦੇ ਨਾਲ ਲੱਗਦੇ ਪਿੰਡ ਦਿਆਲਪੁਰ ਦੇ ਵਸਨੀਕ ਸੁਮਿਤ ਕੁਮਾਰ ਪੁੱਤਰ ਮਦਨ ਲਾਲ ਜੋਸ਼ੀ ਜੋ ਸਥਾਨਕ ਸਿਵਲ ਹਸਪਤਾਲ ਵਿਖੇ ਆਪਣੀ ਪਤਨੀ ਰੋਜ਼ੀ ਨਾਲ ਜ਼ੇਰੇ ਇਲਾਜ ਹੈ, ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਘਰ ਦੇ ਨਾਲ ਲੱਗਦੇ ਆਪਣੇ ਪਲਾਟ ਵਿਚ ਬਣੀਆਂ ਕਿਆਰੀਆਂ ਵਿਚ ਲਾਇਆ ਪੁਦੀਨਾ ਆਪਣੀ ਪਤਨੀ ਰੋਜ਼ੀ ਨਾਲ ਤੋੜ ਰਿਹਾ ਸੀ ਕਿ ਘਰ ਦੇ ਨਾਲ ਲੱਗਦੇ ਉਨ੍ਹਾਂ ਦੇ ਹੀ ਗੁਆਂਢੀ ਰਿਸ਼ਤੇਦਾਰਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਉੱਪਰ ਘਰ ਦੀ ਛੱਤ ਤੋਂ ਤੇਜ਼ਾਬ ਸੁੱਟ ਕੇ ਜ਼ਖਮੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਕਤ ਰਿਸ਼ਤੇਦਾਰਾਂ ਦਾ ਘਰੇਲੂ ਕਲੇਸ਼ ਚੱਲ ਰਿਹਾ ਹੈ, ਜਿਸ ਸਬੰਧੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਵੀ ਕੇਸ ਵਿਚ ਕੋਈ ਸ਼ਮੂਲੀਅਤ ਨਹੀਂ ਹੈ ਪਰ ਫਿਰ ਵੀ ਰੰਜਿਸ਼ਨ ਉਨ੍ਹਾਂ ਉੱਪਰ ਤੇਜ਼ਾਬ ਸੁੱਟ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਸ ਨਾਲ ਉਸ ਦੀ ਪਤਨੀ ਰੋਜ਼ੀ ਦੀ ਪਿੱਠ ਅਤੇ ਉਸ ਦੀ ਬਾਂਹ ਜ਼ਖਮੀ ਹੋਈ ਅਤੇ ਉਹ ਤੁਰੰਤ ਕਰਤਾਰਪੁਰ ਸਿਵਲ ਹਸਪਤਾਲ ਪੁੱਜੇ।...
ਫੋਟੋ - http://v.duta.us/pUVm2AAA
ਇਥੇ ਪਡ੍ਹੋ ਪੁਰੀ ਖਬਰ — - http://v.duta.us/AF4CNwAA