[jalandhar] - Election Diary : ਜਦੋਂ ਬੈਂਕ ਆਫ ਇੰਗਲੈਂਡ ਕੋਲ ਗਹਿਣੇ ਰੱਖਣਾ ਪਿਆ ਭਾਰਤ ਦਾ ਸੋਨਾ
ਜਲੰਧਰ (ਨਰੇਸ਼ ਕੁਮਾਰ)— ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੂੰ ਦੇਸ਼ ਵਿਚ ਆਰਥਿਕ ਸੁਧਾਰਾਂ ਦੇ ਜਨਮਦਾਤਾ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਅਰਥਵਿਵਸਥਾ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹਣ ਦਾ ਕੰਮ ਕੀਤਾ ਸੀ ਪਰ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਇਕ ਅਜਿਹੀ ਭੁੱਲ ਹੋਈ, ਜਿਸ ਨਾਲ ਦੁਨੀਆ ਭਰ ਵਿਚ ਭਾਰਤ ਦਾ ਅਕਸ ਖਰਾਬ ਹੋਇਆ। ਇਹ ਫੈਸਲਾ ਭਾਰਤ ਦੇ 47 ਟਨ ਸੋਨੇ ਨੂੰ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਕੋਲ ਗਹਿਣੇ ਰੱਖਣ ਦਾ ਸੀ। ਹਾਲਾਂਕਿ ਉਨ੍ਹਾਂ ਨੂੰ ਇਹ ਫੈਸਲਾ ਆਪਣੇ ਤੋਂ ਪਹਿਲੀ ਚੰਦਰ ਸ਼ੇਖਰ ਦੀ ਸਰਕਾਰ ਦੀਆਂ ਨਾਕਾਮੀਆਂ ਦੇ ਕਾਰਨ ਲੈਣਾ ਪਿਆ ਸੀ। ਦਰਅਸਲ ਉਸ ਸਮੇਂ ਭਾਰਤ ਨੂੰ ਦੁਨੀਆ ਤੋਂ ਕੱਚਾ ਤੇਲ ਅਤੇ ਹੋਰ ਖਾਣ ਵਾਲੇ ਪਦਾਰਥ ਖਰੀਦਣ ਲਈ ਡਾਲਰਾਂ ਦੀ ਜ਼ਰੂਰਤ ਸੀ ਅਤੇ ਭਾਰਤ ਕੋਲ ਅਦਾਇਗੀ ਲਈ ਡਾਲਰ ਨਹੀਂ ਸਨ। ਲਿਹਾਜਾ ਦੇਸ਼ ਦੇ 47 ਟਨ ਸੋਨੇ ਨੂੰ ਲਗਭਗ 405 ਮਿਲੀਅਨ ਡਾਲਰ ਦੇ ਬਦਲੇ ਗਹਿਣੇ ਰੱਖਿਆ ਗਿਆ ਅਤੇ ਇਸ ਦੇ ਬਦਲੇ ਮਿਲੀ ਰਕਮ ਨਾਲ ਕਰਜ਼ਾ ਲਾਹਿਆ ਗਿਆ।...
ਫੋਟੋ - http://v.duta.us/DHp4AAAA
ਇਥੇ ਪਡ੍ਹੋ ਪੁਰੀ ਖਬਰ — - http://v.duta.us/ScDFIQAA