👉ਕਠੂਆ ਜਬਰ ਜਨਾਹ ਮਾਮਲੇ 'ਚ 😳ਮਾਸਟਰਮਾਈਂਡ ਸਾਂਝੀ ਰਾਮ ਸਣੇ ਛੇ ਮੁਲਜ਼ਮ 👤ਦੋਸ਼ੀ ਕਰਾਰ

  |   Punjabnews

ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅੱਜ ਸਵੇਰੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਸੁਣਵਾਈ ਸ਼ੁਰੂ ਹੋਣ ਦੇ 380 ਦਿਨਾਂ ਪਿੱਛੋਂ ਇਹ ਫ਼ੈਸਲਾ ਆ ਰਿਹਾ ਹੈ। ਸੱਤਾਂ ਕਥਿਤ ਦੋਸ਼ੀਆਂ ਨਾਲ ਇਕ ਨਾਬਾਲਗ ਵੀ ਹੈ। ਫ਼ੈਸਲੇ ਦੇ ਮੱਦੇਨਜ਼ਰ ਅਦਾਲਤ ਦੇ ਬਹਾਰ ਸੁਰੱਖਿਆ ਬੰਦੋਬਸਤ ਪੁਖ਼ਤ ਕੀਤੇ ਗਏ ਹਨ।

ਜੰਮੂ-ਕਸ਼ਮੀਰ ਦੇ ਕਠੂਆ ਦੀ ਹੀਰਾਨਗਰ ਤਹਿਸੀਲ ਦੇ ਰਸਾਨਾ ਪਿੰਡ ਵਿਚ 10 ਜਨਵਰੀ, 2018 ਨੂੰ ਅੱਠ ਸਾਲ ਦੀ ਬੱਚੀ ਪਸ਼ੂ ਚਰਾਂਦੇ ਸਮੇਂ ਗ਼ਾਇਬ ਹੋ ਗਈ ਸੀ। ਤਿੰਨ ਦਿਨ ਪਿੱਛੋਂ ਉਸ ਦੀ ਲਾਸ਼ ਇਕ ਧਾਰਮਿਕ ਸਥਾਨ ਦੇ ਕੋਲ ਮਿਲੀ ਸੀ। ਪਰਿਵਾਰ ਦੀ ਸ਼ਿਕਾਇਤ 'ਤੇ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਵਿਸ਼ਾਲ ਜੰਗੋਤਰਾ, ਐੱਸਪੀਓ ਸੁਰੇਂਦਰ ਕੁਮਾਰ, ਐੱਸਪੀਓ ਆਨੰਦ ਦੱਤਾ, ਕਾਂਸਟੇਬਲ ਤਿਲਕ ਰਾਜ, ਸਾਂਝੀ ਰਾਮ ਅਤੇ ਇਕ ਨਾਬਾਲਿਗ 'ਤੇ ਜਬਰ ਜਨਾਹ, ਹੱਤਿਆ, ਸਾਜ਼ਿਸ਼ ਰਚਣ, ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲੇ ਦੇ ਸੰਪਰਦਾਇਕ ਰੰਗ ਲੈਣ, ਮਾਹੌਲ ਵਿਗੜਨ ਅਤੇ ਸੁਰੱਖਿਆ ਦੀ ਨਜ਼ਰ ਤੋਂ ਸੁਪਰੀਮ ਕੋਰਟ ਨੇ ਕੇਸ ਨੂੰ ਕਠੂਆ ਤੋਂ ਪਠਾਨਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਲਾਤ ਵਿਚ ਤਬਦੀਲ ਕਰ ਦਿੱਤਾ ਸੀ। ਲਗਾਤਾਰ ਇਕ ਸਾਲ ਤਕ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ 114 ਜਦਕਿ ਬਚਾਅ ਪੱਖ ਨੇ 18 ਗਵਾਹ ਪੇਸ਼ ਕੀਤੇ।

ਇਥੇ ਪਡ੍ਹੋ ਪੁਰੀ ਖਬਰ -http://v.duta.us/Fc7QqAAA

📲 Get Punjab News on Whatsapp 💬