ਕੇਬਲ ਦਾ ਕੰਮ ਕਰਨ ਦੌਰਾਨ ਪੌੜੀ ਤੋਂ ਡਿੱਗਣ ਕਰਕੇ ਵਿਅਕਤੀ ਦੀ ਹੋਈ ਮੌਤ

  |   Jalandharnews

ਜਲੰਧਰ (ਮਹੇਸ਼, ਸੋਨੂੰ)— ਲੰਮਾ ਪਿੰਡ ਚੌਕ ਦੇ ਕੋਲ ਕੇਬਲ ਦਾ ਕੰਮ ਕਰਦੇ ਹੋਏ ਲੱਕੜ ਦੀ ਪੌੜੀ ਤੋਂ ਹੇਠਾਂ ਡਿੱਗਣ ਦੌਰਾਨ ਜ਼ਖਮੀ ਹੋਏ ਵਿਅਕਤੀ ਦੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੂ ਵਾਸੀ ਲੰਮਾ ਪਿੰਡ ਦੇ ਰੂਪ 'ਚ ਹੋਈ ਹੈ। ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਰਾਮਾਮੰਡੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜੇਕਰ ਰਾਜੂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਪੁਲਸ ਨੇ ਸਿਵਲ ਹਸਪਤਾਲ 'ਚ ਭੇਜ ਦਿੱਤੀ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ।

ਫੋਟੋ - http://v.duta.us/0ajbwwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Zmza9AAA

📲 Get Jalandhar News on Whatsapp 💬