ਚਮੜੀ ਤੇ ਸਾਹ ਦੀ ਬੀਮਾਰੀ ਦਾ ਕਾਰਣ ਬਣ ਸਕਦੈ ਏ. ਸੀ.

  |   Chandigarhnews

ਚੰਡੀਗੜ੍ਹ(ਅਰਚਨਾ)— ਚੰਡੀਗੜ੍ਹ ਦੇ ਏਅਰ ਕੰਡੀਸ਼ਨਰਸ ਦੇ ਫਿਲਟਰ 'ਚ ਘਾਤਕ ਡਸਟ ਮਾਈਟਸ ਮੌਜੂਦ ਹਨ, ਜੋ ਚਮੜੀ ਅਤੇ ਸਾਹ ਦੀ ਬੀਮਾਰੀ ਦੇ ਸਕਦੇ ਹਨ। ਛੋਟੇ ਬੱਚੇ, ਬਜ਼ੁਰਗ ਅਤੇ ਕਮਜ਼ੋਰ ਲੋਕਾਂ ਦੀ ਸਿਹਤ ਲਈ ਇਹ ਮਾਈਟਸ ਖਤਰਨਾਕ ਸਾਬਤ ਹੋ ਸਕਦੇ ਹਨ। ਐਲਰਜੀ ਪੀੜਤ ਲੋਕਾਂ ਦੀ ਐਲਰਜੀ ਨੂੰ ਇਹ ਦੁੱਗਣਾ ਅਤੇ ਚੌਗੁਣਾ ਵਧਾਉਣ ਦੀ ਤਾਕਤ ਵੀ ਰੱਖਦੇ ਹਨ।

ਚੰਡੀਗੜ੍ਹ ਦੇ ਹਸਪਤਾਲ, ਘਰਾਂ, ਸਕੂਲਾਂ, ਗੈਸਟ ਹਾਊਸ 'ਚ ਲੱਗੇ ਏ.ਸੀ. ਫਿਲਟਰ ਦੀ ਧੂੜ ਨਾਲ ਅਟੈਕ ਕਰਨ ਵਾਲੇ ਇਸ ਮਾਈਟਸ ਦੀ ਪਛਾਣ ਡਰਮੈਟੋਫੈਗੋਏਡਸ ਤੇ ਐਕੈਰਸ ਮਾਈਟਸ ਵਜੋਂ ਹੋਈ ਹੈ। ਖੋਜ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਹਸਪਤਾਲਾਂ ਦੇ ਏ.ਸੀ. ਫਿਲਟਰ 'ਚ ਇਨ੍ਹਾਂ ਮਾਈਟਸ ਦੀ ਹਾਜ਼ਰੀ ਸਭ ਤੋਂ ਜ਼ਿਆਦਾ ਹੈ। ਹਸਪਤਾਲਾਂ ਦੀ ਉਪਰਲੀ ਮੰਜ਼ਿਲ ਦੇ ਫਲੋਰ ਮਾਈਟ ਦੇ ਲਿਹਾਜ਼ ਨਾਲ ਹੇਠਲੀ ਫਲੋਰ ਦੀ ਤੁਲਨਾ 'ਚ ਜ਼ਿਆਦਾ ਖਤਰਨਾਕ ਹਨ। ਹਸਪਤਾਲ ਦੇ ਏ.ਸੀ. ਦੀ ਫਿਲਟਰ ਦੀ ਇਕ ਗ੍ਰਾਮ ਧੂੜ 'ਚ 9 ਮਾਈਟਸ ਪਾਏ ਗਏ ਹਨ। ਇਥੇ ਪਹਿਲਾਂ ਤੋਂ ਹੀ ਕਮਜ਼ੋਰ ਰੋਗ ਪ੍ਰਤੀਰੋਧ ਸਮਰੱਥਾ ਵਾਲੇ ਮਰੀਜ਼ ਮੌਜੂਦ ਹੁੰਦੇ ਹਨ, ਏ.ਸੀ. ਫਿਲਟਰ ਦੇ ਮਾਈਟ ਬੀਮਾਰ ਮਰੀਜ਼ਾਂ 'ਤੇ ਹਮਲਾ ਕਰ ਕੇ ਉਨ੍ਹਾਂ 'ਤੇ ਐਲਰਜੀ ਦਾ ਵਾਰ ਵੀ ਕਰ ਦਿੰਦੇ ਹਨ। ਅਫਸਰਾਂ ਦੇ ਫਿਲਟਰ ਦੀ ਇਕ ਗ੍ਰਾਮ ਧੂੜ 'ਚ 7 ਮਾਈਟਸ ਦੀ ਹਾਜ਼ਰੀ ਦਿਸੀ ਹੈ। ਘਰ ਦੇ ਏ.ਸੀ. ਫਿਲਟਰ ਦੀ ਇਕ ਗ੍ਰਾਮ ਧੂੜ ਤੋਂ 6 ਮਾਈਟਸ ਮਿਲੇ ਹਨ।...

ਫੋਟੋ - http://v.duta.us/mGQDbQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aDM55QAA

📲 Get Chandigarh News on Whatsapp 💬