ਜਨਮ 'ਚ ਹੈ ਭਾਵੇਂ ਦੋ ਮਿੰਟ ਦਾ ਫਰਕ ਪਰ ਦੇਸ਼ ਦੀ ਸੇਵਾ ਲਈ ਜਜ਼ਬਾ ਹੈ ਬਰਾਬਰ (ਤਸਵੀਰਾਂ)

  |   Jalandharnews

ਜਲੰਧਰ— ਜਨਮ 'ਚ ਸਿਰਫ 2 ਮਿੰਟ ਦਾ ਫਰਕ ਹੈ ਪਰ ਫੌਜ ਦਾ ਅਧਿਕਾਰੀ ਬਣ ਦੇਸ਼ ਸੇਵਾ ਕਰਨ ਦਾ ਜ਼ਜਬਾ ਇਕ ਬਰਾਬਰ ਹੈ। ਜਲੰਧਰ 'ਚ ਰਹਿ ਰਹੇ ਪਾਠਕ ਪਰਿਵਾਰ ਦੇ ਜੁੜਵਾਂ ਬੇਟਿਆਂ ਅਭਿਨਵ ਅਤੇ ਪਰਿਨਵ ਨੇ ਫੌਜ ਦੀ ਟੈਕਨੀਕਲ ਐਂਟਰੀ ਦੇ ਇਕ ਹੀ ਕੋਰਸ ਤੋਂ ਪਾਸਆਊਟ ਹੋ ਕੇ ਨਵਾਂ ਇਤਿਹਾਸ ਰਚਿਆ ਹੈ। ਦੋਵੇਂ ਸ਼ਨੀਵਾਰ ਨੂੰ ਇੰਡੀਅਨ ਮਿਲਟਰੀ ਐਕਡਮੀ ਦੇਹਰਾਦੂਨ 'ਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਫੌਜ ਅਧਿਕਾਰੀ ਬਣ ਗਏ ਹਨ। ਜਲੰਧਰ ਦੇ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ 'ਚ ਬੀ-ਟੈੱਕ ਕਰਨ ਵਾਲੇ ਅਭਿਨਵ ਆਰਮੀ ਏਅਰ ਡਿਫੈਂਸ ਅਤੇ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ 'ਚ ਬੀ-ਟੈੱਕ ਕਰਨ ਵਾਲੇ ਪਰਿਨਵ ਆਰਮੀ ਐਵੀਏਸ਼ਨ 'ਚ ਆਪਣੀਆਂ ਸੇਵਾਵਾਂ ਦੇਣਗੇ। ਉਹ ਪਾਸਿੰਗ ਆਊਟ ਪਰੇਡ ਤੋਂ ਬਾਅਦ 20 ਦਿਨ ਦੀ ਛੁੱਟੀ ਜਲੰਧਰ 'ਚ ਬਿਤਾਉਣ ਤੋਂ ਬਾਅਦ 1 ਜੁਲਾਈ ਤੋਂ ਸਬੰਧਤ ਯੂਨੀਟਸ 'ਚ ਰਿਪੋਰਟ ਕਰਨਗੇ। ਅਭਿਨਵ ਵੱਡਾ ਹੈ ਅਤੇ ਪਰਿਨਵ ਉਸ ਤੋਂ 2 ਮਿੰਟ ਛੋਟਾ ਹੈ।...

ਫੋਟੋ - http://v.duta.us/XeSJkAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XyY02gAA

📲 Get Jalandhar News on Whatsapp 💬