ਫਤਿਹਵੀਰ ਦੇ ਨੇੜੇ ਪਹੁੰਚੀ ਰੈਸਕਿਊ ਟੀਮ, ਕੁਝ ਹੀ ਸਮੇਂ 'ਚ ਬਾਹਰ ਆਉਣ ਦੀ ਉਮੀਦ

  |   Sangrur-Barnalanews

ਸੰਗਰੂਰ (ਵੈੱਬ ਡੈਸਕ/ਮੰਗਲਾ) : ਪਿਛਲੇ 100 ਤੋਂ ਵੱਧ ਘੰਟਿਆਂ ਤੋਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਅਜੇ ਤਕ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਆਖਿਰ ਹੁਣ ਪ੍ਰਸ਼ਾਸਨ ਵਲੋਂ ਫਤਿਹੀਵਰ ਨੂੰ ਸੁਰੱਖਿਅਤ ਬੋਰਵੈੱਲ 'ਚੋਂ ਕੱਢਣ ਦੀ ਕਮਾਨ ਫੌਜ ਦੇ ਹਵਾਲੇ ਕਰ ਦਿੱਤੀ ਹੈ। ਬੋਰਵੈੱਲ 'ਚੋਂ ਬਾਹਰ ਆਏ ਰੈਸਕਿਊ ਟੀਮ ਦੇ ਮੈਂਬਰ ਮੁਤਾਬਕ ਰੈਸਕਿਊ ਟੀਮ ਫਤਿਹਵੀਰ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਅਤੇ ਕੁਝ ਹੀ ਸਮੇਂ ਵਿਚ ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਜਾਵੇਗਾ। ਲੰਘੇ ਵੀਰਵਾਰ ਲਗਭਗ 4 ਵਜੇ ਮਾਤਾ-ਪਿਤਾ ਨਾਲ ਖੇਡਦੇ ਸਮੇਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਐੱਨ. ਡੀ. ਆਰ. ਐੱਫ. ਦੀ ਟੀਮ, ਡੇਰਾ ਸੱਚਾ ਸੌਦਾ ਦੇ ਵਾਲੰਟੀਅਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਹੁਣ ਫੌਜ ਨੂੰ ਪਿੰਡ ਭਗਵਾਨਪੁਰਾ ਬੁਲਾ ਲਿਆ ਗਿਆ ਹੈ ਅਤੇ ਫਤਿਹਵੀਰ ਨੂੰ ਬਚਾਉਣ ਦੀ ਕਮਾਨ ਹੁਣ ਫੌਜ ਨੇ ਆਪਣੇ ਹੱਥ ਵਿਚ ਲੈ ਲਈ ਹੈ। ਅੱਜ ਫਤਿਹਵੀਰ ਸਿੰਘ ਦਾ ਜਨਮ ਦਿਨ ਵੀ ਹੈ ਅਤੇ ਆਸ ਸੀ ਕਿ ਅੱਜ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਫਤਿਹ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਜਾਵੇਗਾ ਪਰ ਅੱਧਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਫਤਿਹ ਦੀ ਲੋਕੇਸ਼ਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ।...

ਫੋਟੋ - http://v.duta.us/PTUPPgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tuWwaAAA

📲 Get Sangrur-barnala News on Whatsapp 💬