ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਣ ਲਈ ਨੀਟੂ ਸ਼ਟਰਾਂਵਾਲਾ ਚੱਲਿਆ ਸੰਗਰੂਰ (ਵੀਡੀਓ)

  |   Jalandharnews

ਜਲੰਧਰ : ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰਾ 'ਚ 6 ਜੂਨ ਸ਼ਾਮ 4 ਵਜੇ ਤੋਂ ਬੋਰਵੈੱਲ 'ਚ ਫਸੇ ਫਤਿਹਫੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ। ਫਤਿਹਵੀਰ ਨੂੰ ਲੱਭਣ ਲਈ ਹੁਣ ਨੀਟੂ ਸ਼ਟਰਾਂਵਾਲਾ ਵੀ ਸੰਗਰੂਰ ਜਾ ਰਿਹਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂਵਾਲੇ ਨੇ ਪ੍ਰਸ਼ਾਸਨ ਤੇ ਸਰਕਾਰ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਫਤਿਹ ਨੂੰ ਬਾਹਰ ਕੱਢਣ 'ਚ ਪ੍ਰਸ਼ਾਸਨ ਅਣਗਹਿਲੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਲੀਡਰ ਨੂੰ ਘੱਟੋ-ਘੱਟ ਇਕ ਵਾਰ ਤਾਂ ਗੇੜਾ ਮਾਰਨਾ ਚਾਹੀਦਾ ਸੀ। ਇਸ ਦੌਰਾਨ ਉਨ੍ਹਾਂ ਨੇ ਸਿਸਟਮ 'ਤੇ ਵੀ ਰੱਜ ਕੇ ਭੜਾਸ ਕੱਢੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/dRKLnwAA

📲 Get Jalandhar News on Whatsapp 💬