ਮਿਸ਼ਨ ਫਤਿਹਵੀਰ: ਹੁਣ ਜਲੰਧਰ ਦੇ ਲੋਕਾਂ ਦਾ ਫੁੱਟਿਆ ਗੁੱਸਾ, ਕੱਢੀ ਕੈਪਟਨ 'ਤੇ ਭੜਾਸ (ਵੀਡੀਓ)

  |   Sangrur-Barnalanews

ਜਲੰਧਰ/ਸੰਗਰੂਰ (ਸੋਨੂੰ) — ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਪਿਛਲੇ 100 ਤੋਂ ਵੱਧ ਘੰਟਿਆਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਸਿੰਘ ਨੂੰ ਅਜੇ ਤੱਕ ਕੱਢਿਆ ਨਹੀਂ ਗਿਆ ਹੈ। ਫਤਿਹਵੀਰ ਨੂੰ ਬੋਰਵੈੱਲ 'ਚ ਫਸੇ ਹੋਏ ਅੱਜ ਪੂਰੇ 5 ਦਿਨ ਹੋ ਗਏ ਹਨ। ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਦੀ ਨਾਕਾਮੀ ਨੂੰ ਦੇਖਦੇ ਹੋਏ ਹੁਣ ਲੋਕਾਂ ਦਾ ਗੁੱਸਾ ਫੁਟ ਗਿਆ ਹੈ ਅਤੇ ਲੋਕਾਂ ਨੇ ਕੈਪਟਨ ਸਰਕਾਰ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ।

ਜਲੰਧਰ ਵਿਖੇ ਕੈਪਟਨ ਅਮਰਿੰਦਰ ਸਿੰਘ 'ਤੇ ਗੁੱਸਾ ਕੱਢਦੇ ਹੋਏ ਸਤਬੀਰ ਸਿੰਘ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੱਡੇ ਮੰਤਰੀ ਜਾਂ ਅਫਸਰ ਦੇ ਨਾਲ ਹੋਈ ਹੁੰਦੀ ਤਾਂ ਸਰਕਾਰ ਨੇ ਹੁਣ ਤੱਕ ਕਈ ਕੋਸ਼ਿਸ਼ਾਂ ਕਰ ਲੈਣੀਆਂ ਸਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਇਕ ਫੇਲ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਰਫ ਲੋਕਾਂ ਨੂੰ ਦਿਲਾਸਾ ਦੇ ਰਹੀ ਹੈ ਕਿ ਕਿਤੇ ਲੋਕ ਭੜਕ ਨਾ ਜਾਣ। ਕੈਪਟਨ ਸਰਕਾਰ ਦੇ ਕੋਲ ਕੋਈ ਵੀ ਕਾਰਵਾਈ ਨਹੀਂ ਹੈ ਅਤੇ ਨਾ ਹੀ ਇਹ ਕਾਰਵਾਈ ਕਰ ਸਕਦੇ ਹਨ।...

ਫੋਟੋ - http://v.duta.us/wwFFIwAA copy-ll.jpg

ਇਥੇ ਪਡ੍ਹੋ ਪੁਰੀ ਖਬਰ — - http://v.duta.us/el5qDwAA

📲 Get Sangrur-barnala News on Whatsapp 💬