ਲੁਧਿਆਣਾ ਦੀ ਆਬੋ-ਹਵਾ ਸਭ ਤੋਂ ਵੱਧ ਖਰਾਬ

  |   Ludhiana-Khannanews

ਲੁਧਿਆਣਾ/ਅੰਮ੍ਰਿਤਸਰ : ਲੁਧਿਆਣਾ ਨੇ ਖਰਾਬ ਆਬੋ-ਹਵਾ ਦੇ ਮਾਮਲੇ 'ਚ ਪੂਰੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਨੀਵਾਰ ਨੂੰ ਜਾਰੀ ਏਅਰ ਕਵਾਲਿਟੀ ਇੰਡੈਕਸ ਰਿਪੋਰਟ ਮੁਤਾਬਕ ਲੁਧਿਆਣਾ 'ਚ ਹਵਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਰਿਹਾ। ਲੁਧਿਆਣਾ ਦੇ ਐੇਕਿਊਆਈ 317 ਤੇ ਦਿੱਲੀ 'ਚ 181 ਦਰਜ ਕੀਤਾ ਗਿਆ। ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਬਾਅਦ ਜਲੰਧਰ ਦੀ ਆਬੋ-ਹਵਾ ਸਭ ਤੋਂ ਜ਼ਿਆਦਾ ਖਰਾਬ ਹੈ ਤੇ ਅੰਮ੍ਰਿਤਸਰ ਦੀ ਸਭ ਤੋਂ ਵਧੀਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਐਕਿਊਆਈ ਦਾ ਪੱਧਰ ਘੱਟਦਾ-ਵੱਧਦਾ ਰਹਿੰਦਾ ਹੈ ਤੇ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੀ ਅਜਿਹੀ ਰਿਪੋਰਟ ਮਿਲਦੀ ਰਹੀ ਹੈ।

ਪੀਪੀਸੀਬੀ ਦੇ ਮੈਂਬਰ ਕਰੁਣੇਸ਼ ਗਰਗ ਨੇ ਕਿਹਾ ਕਿ ਪੰਜਾਬ 'ਚ ਏਅਰ ਕਵਾਲਿਟੀ ਇੰਡੈਕਸ ਸੁਧਾਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ 10 ਕਰੋੜ ਦੀ ਗ੍ਰਾਂਟ ਵੀ ਜਾਰੀ ਹੋਈ ਹੈ। ਐੱਨ.ਜੀ.ਟੀ. ਵਲੋਂ ਵੀ ਦਿਸ਼ਾ-ਨਿਰਦੇਸ਼ ਮਿਲੇ ਹਨ। ਬਰਸਾਤ ਹੋਣ ਅਤੇ ਤੇਜ਼ ਹਵਾਵਾਂ ਚੱਲਣ 'ਤੇ ਆਬੋ-ਹਵਾ 'ਚ ਕੁਝ ਸੁਧਾਰ ਆਵੇਗਾ।...

ਫੋਟੋ - http://v.duta.us/zC7L6AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rHlYYwAA

📲 Get Ludhiana-Khanna News on Whatsapp 💬