ਹਥਿਆਰਾਂ ਦੀ ਨੋਕ 'ਤੇ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਲੁੱਟੇ 3 ਲੱਖ

  |   Jalandharnews

ਜਲੰਧਰ(ਮਹੇਸ਼)— ਸੁੱਚੀ ਪਿੰਡ 'ਚ ਇੰਡੀਅਨ ਆਇਲ ਡਿਪੋ ਨੇੜੇ ਸਥਿਤ ਕੋਰੀਅਰ ਕੰਪਨੀ ਦੇ ਦਫਤਰ ਦੇ ਮੁਲਾਜ਼ਮਾਂ ਨੂੰ ਲੁਟੇਰੇ ਆਪਣਾ ਸ਼ਿਕਾਰ ਬਣਾਉਂਦੇ ਹੋਏ 3 ਲੱਖ ਰੁਪਏ ਦੀ ਨਕਦੀ ਤੇ 2 ਡੀ.ਵੀ.ਆਰ. ਲੁੱਟ ਕੇ ਫਰਾਰ ਹੋ ਗਏ। ਕਾਰ 'ਚ ਸਵਾਰ ਹੋ ਕੇ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਨੇ 4 ਤੋਂ 5 ਦੱਸਦਿਆਂ ਕਿਹਾ ਕਿ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।

ਮੁਨੀਸ਼ ਨਾਮਕ ਸੁਪਰਵਾਈਜ਼ਰ ਨੇ ਦੱਸਿਆ ਕਿ ਉਸ ਦੀ ਅੱਜ ਛੁੱਟੀ ਹੁੰਦੀ ਹੈ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਦਫਤਰ 'ਚ ਲੁੱਟ ਦੀ ਵਾਰਦਾਤ ਹੋਈ ਹੈ ਤਾਂ ਉਹ ਤੁਰੰਤ ਉਥੇ ਪਹੁੰਚੇ। ਦਫਤਰ 'ਚ ਮੌਜੂਦ ਸੁਪਰਵਾਈਜ਼ਰ ਸੁਪ੍ਰੀਤ ਤੇ ਫੀਲਡ 'ਚ ਜਾਬ ਕਰਨ ਵਾਲੇ ਅਮਨ ਨਾਂ ਦੇ ਇਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਹ ਕੈਸ਼ ਤੇ ਡੀ.ਵੀ.ਆਰ. ਅਲਮਾਰੀ 'ਚ ਰੱਖਣ ਗਏ ਤਾਂ ਉਥੇ ਅਚਾਨਕ ਕਾਰ 'ਚੋਂ ਉਤਰੇ ਕਰੀਬ ਅੱਧਾ ਦਰਜਨ ਨੌਜਵਾਨ ਅੰਦਰ ਦਾਖਲ ਹੋਏ। ਉਨ੍ਹਾਂ ਨੇ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਕੈਸ਼ ਤੇ ਡੀ.ਵੀ.ਆਰ. ਲੈ ਕੇ ਫਰਾਰ ਹੋ ਗਏ।...

ਫੋਟੋ - http://v.duta.us/w-r1rgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Og5ZTAAA

📲 Get Jalandhar News on Whatsapp 💬