Punjabi Version

  |   Golden Temple Hukamnama

Ang: 700

ਜੈਤਸਰੀ ਪੰਜਵੀਂ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਾਇਆ ਜਾਂਦਾ ਹੈ। ਕੀ ਕੋਈ ਇਨਸਾਨ ਇਹ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਕੌਣ ਮਿੱਤਰ ਹੈ? ਜਿਸ ਉਤੇ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਪਵਿੱਤਰ ਹੈ ਉਸ ਦਾ ਜੀਵਨ ਰਹੁ-ਰੀਤੀ। ਠਹਿਰਾਉ। ਮਾਂ, ਪਿਓ, ਪਤਨੀ, ਪੁੱਤ੍ਰ, ਸਨਬੰਧੀ, ਪ੍ਰੇਮੀ, ਮਿੱਤ੍ਰ, ਅਤੇ ਭਰਾ, ਪਿਛਲੇ ਜਨਮਾਂ ਦੇ ਸੰਗੀ ਹੋਣ ਕਰ ਕੇ ਮਿਲਦੇ ਹਨ, ਪ੍ਰੰਤੂ ਅਖੀਰ ਦੇ ਵੇਲੇ ਕੋਈ ਸਹਾਇਕ ਨਹੀਂ ਹੁੰਦਾ। ਮੌਤੀਆਂ ਦੀਆਂ ਮਾਲਾਂ, ਸੋਨਾ ਜਵਾਹਿਰਾਤ ਅਤੇ ਮਾਣਕ ਚਿੱਤ ਨੂੰ ਖੁਸ਼ ਕਰਨ ਵਾਲੇ ਪਦਾਰਥ ਹਨ। ਆਦਮੀ ਦੀ ਆਰਬਲਾ ਇਨ੍ਹਾਂ ਨੂੰ ਇਕੱਤਰ ਕਰਨ ਦੇ ਦੁਖ ਵਿੱਚ ਬੀਤ ਜਾਂਦੀ ਹੈ। ਫਿਰ ਵੀ ਉਨ੍ਹਾਂ ਵਿੱਚ ਉਸ ਨੂੰ ਸਬਰ ਪ੍ਰਾਪਤ ਨਹੀਂ ਹੁੰਦਾ। ਹਾਥੀ, ਗੱਡੀਆਂ, ਹਵਾ ਵਰਗੇ ਤਿੱਖੇ ਘੋੜੇ, ਧਨ-ਦੌਲਤ, ਜਮੀਨਾਂ ਅਤੇ ਚਾਰ ਤਰ੍ਹਾਂ ਦੀ ਸੈਨਾ, ਇਨ੍ਹਾਂ ਵਿਚੋਂ ਕੋਈ ਸ਼ੈ ਭੀ ਬੰਦੇ ਦੇ ਨਾਲ ਨਹੀਂ ਜਾਂਦੀ ਉਹ ਉਠ ਕੇ ਨੰਗ ਧੜੰਗ ਟੁਰ ਜਾਂਦਾ ਹੈ। ਰੱਬ ਦੇ ਸਾਧੂ ਸੁਆਮੀ ਦੇ ਪਿਆਰੇ ਦਿਲਬਰ ਹਨ। ਉਨ੍ਹਾਂ ਦੀ ਸੰਗਤ ਅੰਦਰ ਤੂੰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰ। ਨਾਨਕ, ਐਸੇ ਸਾਧੂਆਂ ਦੀ ਸੰਗਤ ਅੰਦਰ ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਅਤੇ ਉਸ ਦੇ ਮੁਤੱਅਲਕ ਕੁੱਛ ਦੱਸੋ, ਜ਼ਰੂਰ ਦੱਸੋ। ਉਸ ਦੇ ਬਹੁਤੀਆਂ ਕਿਸਮਾਂ ਦੇ ਸਮਾਚਾਰ ਸੁਣ ਕੇ, ਮੈਂ ਹੈਰਾਨ ਹੋ ਗਈ ਹਾਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਹੋ ਸੁਖੀ ਵਸਦੀਓ ਪਤਨੀਓ! ਮੇਰੀਓ ਸਹੇਲੀਓ! ਠਹਿਰਾਉ। ਕਈ ਆਖਦੇ ਹਨ, ਉਹ ਸੰਸਾਰ ਤੋਂ ਬਿਲਕੁਲ ਪਰੇਡੇ, ਪਰੇਡੇ ਹਨ, ਕਈ ਆਖਦੇ ਹਨ, ਉਹ ਇਸ ਦੇ ਬਿਲਕੁਲ ਵਿੱਚ ਹੀ ਹੈ। ਉਸ ਦਾ ਰੰਗ ਦਿਸਦਾ ਨਹੀਂ, ਉਸ ਦੇ ਮੁਹਾਂਦਰੇ ਦਾ ਪਤਾ ਨਹੀਂ ਲੱਗਦਾ, ਹੇ ਸੁਭਾਗੀ ਪਤਨੀਓ! ਮੈਨੂੰ ਸੱਚੋ ਸੱਚ ਦੱਸੋ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਆਪਣੇ ਸੁਆਮੀ ਵਾਰੇ ਸੁਣ ਕੇ ਮੈਂ ਧੀਰਜਵਾਨ ਮੈਂ ਧੀਰਜਵਾਨ ਹੋ ਗਿਆ ਹਾਂ। ਠਹਿਰਾਉ। ਸੁਆਮੀ ਨੂੰ ਨੇੜੇ ਐਨੇ ਤੇੜੇ ਵੇਖ ਕੇ ਮੈਂ ਉਸ ਨੂੰ ਆਪਣਾ ਜੀਵਨ ਜਿੰਦ ਜਾਨ ਆਤਮਾ, ਦੇਹ ਅਤੇ ਹਰ ਸ਼ੈ ਭੇਟਾ ਕਰਦਾ ਹਾਂ। ਬੇਅੰਦਾਜ ਅਤੇ ਅਨੰਤ ਅਤੇ ਵੱਡੇ ਦਾਤਾਰ ਸੁਆਮੀ ਨੂੰ ਵੇਖ ਕੇ, ਮੈਂ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ। ਆਪਣੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੈਂ ਐਨੇ ਓਹੀ ਕੁਝ ਪਾ ਲੈਂਦਾ ਹਾਂ, ਜਿਹੜਾ ਕੁਝ ਮੈਂ ਚਾਹੁੰਦਾ ਹਾਂ ਅਤੇ ਮੇਰੀਆਂ ਉਮੈਦਾਂ ਤੇ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ। ਗੁਰਾਂ ਦੀ ਦਇਆ ਦੁਆਰਾ, ਸਾਹਿਬ ਨਾਨਕ ਦੇ ਹਿਰਦੇ ਅੰਦਰ ਟਿਕ ਗਿਆ ਅਤੇ ਉਸ ਨੂੰ ਜਾਣ ਕੇ, ਉਹ ਦੁੱਖ ਅੰਦਰ ਪਸਚਾਤਾਪ ਨਹੀਂ ਕਰਦਾ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਮੈਂ ਆਪਣੇ ਮਿੱਤਰ ਵਾਹਿਗੁਰੂ ਨੂੰ ਲੋਚਦਾ ਹਾਂ। ਹਰ ਘਰ ਵਿੱਚ ਸ੍ਰੇਸ਼ਟ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂ ਜੋ ਉਹ ਹਰ ਦਿਲ ਵਿੱਚ ਵਸਦਾ ਹੈ। ਠਹਿਰਾਉ। ਉਸ ਨੂੰ ਖੁਸ਼ੀ ਵਿੱਚ ਚੇਤੇ ਕਰੋ। ਉਸ ਨੂੰ ਗਮੀ ਵਿੱਚ ਚੇਤੇ ਕਰੋ ਅਤੇ ਕਿਸੇ ਵੇਲੇ ਭੀ ਉਸ ਨੂੰ ਨਾਂ ਭੁਲਾਓ। ਨਾਮ ਦਾ ਸਿਮਰਨ ਕਰਨ ਦੁਆਰਾ, ਕ੍ਰੋੜਾਂ ਹੀ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਅਤੇ ਭਰਮ ਭੁਲੇਖੇ ਦਾ ਅਨ੍ਹੇਰਾ ਨਾਸ ਥੀ ਵੰਞਦਾ ਹੈ। ਤੈਂ, ਹੇ ਸਆਮੀ! ਸਾਰੀਆਂ ਥਾਵਾਂ, ਵਿਥਾਂ ਅਤੇ ਅਸਥਾਨਾਂ ਵਿੱਚ ਹੈ। ਜੋ ਕੁਛ ਦਿਸ ਆਉਂਦਾ ਹੈ, ਉਹ ਤੈਂਡਾ ਹੀ ਹੈ। ਨਾਨਕ, ਜਿਹੜਾ ਸਤਿ ਸੰਗਤ ਅੰਦਰ ਜੁੜਦਾ ਹੈ। ਉਹ ਮੁੜ ਕੇ ਆਵਾਗਉਣ ਦੇ ਗੇੜੇ ਵਿੱਚ ਨਹੀਂ ਪੈਂਦਾ।