ਕੋਟਕਪੂਰਾ ਪੁਲਸ ਛਾਉਣੀ 'ਚ ਤਬਦੀਲ, ਮਹਿੰਦਰਪਾਲ ਦੇ ਘਰ ਪੁੱਜੇ ਆਈ.ਜੀ. (ਵੀਡੀਓ)

  |   Punjabnews

ਫਰੀਦਕੋਟ (ਧਵਨ) - ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਕੋਟਕਪੂਰਾ ਦੇ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੰਟੂ ਦੇ ਕਤਲ ਤੋਂ ਬਾਅਦ ਆਈ.ਜੀ. ਐੱਮ.ਐੱਸ. ਛੀਨਾ ਅੱਜ ਜੱਦੀ ਪਿੰਡ ਕੋਟਕਪੂਰਾ ਪਹੁੰਚੇ। ਇਸ ਦੌਰਾਨ ਉਨ੍ਹਾਂ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਮਹਿੰਦਰਪਾਲ ਦੇ ਜੱਦੀ ਪਿੰਡ ਕੋਟਕਪੂਰਾ ਵਿਖੇ ਇਸ ਸਮੇਂ ਪੁਲਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਦੱਸ ਦੇਈਏ ਕਿ ਬਰਗਾੜੀ ਕਾਂਡ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਪਿਛਲੇ ਕਰੀਬ 7 ਮਹੀਨਿਆਂ ਤੋਂ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਸੀ। ਬੈਰਕ ਨੰ. 1 'ਚ ਬੰਦ ਹਵਾਲਾਤੀ ਮਹਿੰਦਰਪਾਲ ਬਿੱਟੂ (50) 'ਤੇ ਬੀਤੇ ਦਿਨ 2 ਹਵਾਲਾਤੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮਹਿੰਦਰਪਾਲ ਦੀ ਮੌਤ ਹੋਣ 'ਤੇ ਜੇਲ ਕੰਪਲੈਕਸ 'ਚ ਹਫਤਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਫੋਟੋ - http://v.duta.us/Tw_kDAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/gapxSAAA

📲 Get Punjab News on Whatsapp 💬