ਕੰਬੋਡੀਆ 'ਚ ਫਸੇ 47 ਪੰਜਾਬੀ, ਹੰਝੂਆਂ ਦੀ ਕੀਮਤ ਲਾ ਰਹੇ ਏਜੰਟ

  |   Jalandharnews

ਭੋਗਪੁਰ/ਬਟਾਲਾ/ਕਲਾਨੌਰ (ਸੂਰੀ, ਬੇਰੀ, ਮਨਮੋਹਨ) : ਬੇਰੋਜ਼ਗਾਰ ਨੌਜਵਾਨਾਂ ਨੂੰ ਡਾਲਰਾਂ ਦੀ ਚਮਕ ਦਿਖਾ ਕੇ ਟ੍ਰੈਵਲ ਏਜੰਟ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਦੀ ਉਦਹਾਰਣ ਬਣੇ ਹਨ ਪੰਜਾਬ ਦੇ 47 ਨੌਜਵਾਨ, ਜੋ ਇਨ੍ਹੀਂ ਦਿਨੀਂ ਕੰਬੋਡੀਆ ਦੇ ਹੋਟਲਾਂ 'ਚ ਬੰਧੂਆ ਮਜ਼ਦੂਰ ਬਣ ਕੇ ਰਹਿ ਗਏ ਹਨ। ਹੋਟਲ ਮਾਲਕ ਕੰਮ ਦੇ ਬਦਲੇ ਸਿਰਫ ਰੋਟੀ ਹੀ ਦਿੰਦੇ ਹਨ ਅਤੇ ਕਈ ਮਹੀਨਿਆਂ ਤੋਂ ਕੋਈ ਸੈਲਰੀ ਨਹੀਂ ਦੇ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 'ਜਗ ਬਾਣੀ' ਇਨ੍ਹਾਂ ਨੌਜਵਾਨਾਂ ਦੇ ਘਰ ਪੁੱਜੀ। ਕੰਬੋਡੀਆ 'ਚ ਫਸੇ ਇਨ੍ਹਾਂ ਨੌਜਵਾਨਾਂ 'ਚ 3 ਅੰਮ੍ਰਿਤਸਰ ਦੇ, 1 ਬਟਾਲਾ ਦੇ ਪਿੰਡ ਵਸੀਕਾ ਟਿੱਲਾ ਦਾ ਨੌਜਵਾਨ ਅਤੇ ਇਕ ਨੌਜਵਾਨ ਜ਼ਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਸੱਗਰਾਂਵਾਲੀ ਦਾ ਰਹਿਣ ਵਾਲਾ ਹੈ। ਕੁਝ ਨੌਜਵਾਨ ਫਗਵਾੜਾ ਦੇ ਵੀ ਦੱਸੇ ਜਾ ਰਹੇ ਹਨ। ਸਾਡੇ ਪ੍ਰਤੀਨਿਧੀ ਨੇ ਜਦ ਕੰਬੋਡੀਆ 'ਚ ਇਕ ਨੌਜਵਾਨ ਸਾਜਨਪ੍ਰੀਤ ਨਾਲ ਗੱਲ ਕੀਤੀ ਤਾਂ ਉਸ ਨੇ ਫੋਨ 'ਤੇ ਦੱਸਿਆ ਕਿ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਦੂਜੇ ਪਾਸੇ ਵਿਦੇਸ਼ 'ਚ ਫਸੇ ਨੌਜਵਾਨਾਂ ਦੇ ਮਾਪਿਆਂ ਨੇ ਜਦ ਏਜੰਟਾਂ ਤੋਂ ਆਪਣੇ ਲਾਲ ਵਾਪਸ ਲਿਆਉਣ ਦੀ ਗੁਹਾਰ ਲਾਈ ਤਾਂ ਏਜੰਟ ਵਾਪਸ ਲਿਆਉਣ ਲਈ ਪੈਸੇ ਮੰਗ ਰਹੇ ਹਨ।...

ਫੋਟੋ - http://v.duta.us/zh4bAwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FlqJ7QAA

📲 Get Jalandhar News on Whatsapp 💬