ਘਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਇਕ ਘਰ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਅਮਰਗੜ੍ਹ ਦੇ ਮੁਖ ਅਫਸਰ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਆਈ. ਟੀ. ਆਈ. ਕਾਲਜ ਬੀੜ ਅਮਿਹਦਗੜ੍ਹ ਨੇੜੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਮੁਹੰਮਦ ਅਸ਼ਰਫ ਅਤੇ ਉਸ ਦੀ ਪਤਨੀ ਰਾਣੀ ਵਾਸੀ ਬੀੜ ਅਹਿਮਦਗੜ੍ਹ ਆਪਣੇ ਘਰ ਵਿਚ ਬਾਹਰ ਤੋਂ ਔਰਤਾਂ/ਲੜਕੀਆਂ ਲਿਆ ਕੇ ਉਨ੍ਹਾਂ ਕੋਲੋਂ ਗਲਤ ਧੰਦਾ ਕਰਵਾਉਂਦੇ ਹਨ।

ਪੁਲਸ ਨੇ ਉਕਤ ਸੂਚਨਾ ਦੇ ਅਧਾਰ 'ਤੇ ਮੁਹੰਮਦ ਅਸ਼ਰਫ ਦੇ ਘਰ ਰੇਡ ਕਰਕੇ ਦੋਸ਼ੀਆਂ ਮੁਹੰਮਦ ਅਸ਼ਰਫ, ਪਤਨੀ ਰਾਣੀ ਵਾਸੀ ਬੀੜ ਅਹਿਮਦਗੜ੍ਹ, ਮਕਸੂਦ ਆਲਮ, ਮੁਹੰਮਦ ਹਸੀਬ, ਮੁਹੰਮਦ ਨਾਜਿਮ ਵਾਸੀਆਂ ਪਿੰਡ ਆਠਿਆਵਾੜੀ ਅਤੇ ਬਿੰਦਰ ਕੌਰ ਵਾਸੀ ਮੁੱਲਾਪੁਰ ਦਾਖਾ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/B8LpgQEA

ਇਥੇ ਪਡ੍ਹੋ ਪੁਰੀ ਖਬਰ — - http://v.duta.us/pniejwAA

📲 Get Sangrur-barnala News on Whatsapp 💬