ਥਰਡ ਫਰੰਟ ਬਣਨ ਦੀ ਚਰਚਾ ਨਾਲ ਜਿਮਖਾਨਾ ਉਮੀਦਵਾਰਾਂ ਦੇ ਛੁੱਟੇ ਪਸੀਨੇ

  |   Jalandharnews

ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ 'ਤੇ ਕਿਸੇ ਜ਼ਮਾਨੇ 'ਚ ਇਕ ਛਤਰ ਰਾਜ ਕਰਨ ਵਾਲੇ ਲਾਲਾ ਯਸ਼ਪਾਲ ਮਿੱਤਲ ਦੇ ਜਾਨਸ਼ੀਨ ਅਤੇ ਉਨ੍ਹਾਂ ਤੋਂ ਬਾਅਦ ਕਈ ਸਾਲਾਂ ਤੱਕ ਕਲੱਬ ਦੇ ਆਲ ਇਨ ਆਲ ਰਹੇ ਗੋਰਾ ਠਾਕੁਰ ਦੀ ਅਗਵਾਈ 'ਚ ਪਿਛਲੇ ਕੁਝ ਦਿਨਾਂ ਤੋਂ ਥਰਡ ਫਰੰਟ ਬਣਨ ਦੀਆਂ ਜੋ ਸੰਭਾਵਨਾਵਾਂ ਇਨ੍ਹੀਂ ਿਦਨੀਂ ਜਿਮਖਾਨਾ ਚੋਣਾਂ 'ਚ ਦਿਸ ਰਹੀਆਂ ਹਨ, ਉਨ੍ਹਾਂ ਨੂੰ ਲੈ ਕੇ ਦੋਵਾਂ ਰਵਾਇਤੀ ਗਰੁੱਪਾਂ ਦੇ ਉਮੀਦਵਾਰਾਂ ਦੇ ਪਸੀਨੇ ਛੁੱਟਦੇ ਨਜ਼ਰ ਆ ਰਹੇ ਹਨ। ਇਸ ਸਿਲਸਿਲੇ ਵਿਚ ਬੀਤੇ ਦਿਨ ਅਚੀਵਰਸ ਗਰੁੱਪ ਦੀ ਟੀਮ ਸਤੀਸ਼ ਠਾਕੁਰ ਗੋਰਾ ਨੂੰ ਮਿਲਣ ਉਨ੍ਹਾਂ ਦੇ ਆਫਿਸ ਪਹੁੰਚੀ, ਜਿੱਥੇ ਦੋਵਾਂ ਧਿਰਾਂ 'ਚ ਲੰਬੀ ਗੱਲਬਾਤ ਹੋਈ। ਇਸ ਤੋਂ ਇਲਾਵਾ ਅੱਜ ਗੋਰਾ ਠਾਕੁਰ ਨੇ ਜਿਮਖਾਨਾ ਨਾਲ ਸਬੰਧਤ ਹੋਰ ਸ਼ੁਭਚਿੰਤਕਾਂ ਨਾਲ ਵੀ ਮੀਟਿੰਗ ਕੀਤੀ ਪਰ ਅਜੇ ਤੱਕ ਉਨ੍ਹਾਂ ਆਪਣੇ ਮਨ ਦੀ ਗੱਲ ਦਾ ਰਸਮੀ ਐਲਾਨ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਹੁਣ ਤੱਕ ਜਿਮਖਾਨਾ ਚੋਣਾਂ 'ਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਰਾਜ ਵਿਰਕ ਦੇ ਮੁਕਾਬਲੇ ਕਮਲ ਸ਼ਰਮਾ ਕੋਕੀ, ਸਲਿਲ ਗੁਪਤਾ ਦੇ ਮੁਕਾਬਲੇ ਸੌਰਭ ਖੁੱਲਰ ਅਤੇ ਅਮਿਤ ਕੁਕਰੇਜਾ ਦੇ ਮੁਕਾਬਲੇ ਰਾਜੂ ਸਿੱਧੂ ਪੂਰੀ ਤਰ੍ਹਾਂ ਡਟੇ ਹੋਏ ਹਨ।...

ਫੋਟੋ - http://v.duta.us/VTrSQQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IoOpuwAA

📲 Get Jalandhar News on Whatsapp 💬