ਦੁਬਈ 'ਚ ਮਾਰੇ ਗਏ ਨੌਜਵਾਨ ਦੀ ਲਾਸ਼ ਭਾਰਤ ਪਹੁੰਚੀ

  |   Jalandharnews

ਅੰਮ੍ਰਿਤਸਰ (ਨਿਰਵੈਲ, ਗੁਰਪ੍ਰੀਤ ਸਿੰਘ) : 11 ਮਈ 2019 ਨੂੰ ਵਿਜ਼ੀਟਰ ਵੀਜ਼ਾ ਰਾਹੀਂ ਦੁਬਈ ਗਏ ਕੁਲਦੀਪ ਸਿੰਘ (32) ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸਦੀ ਵਾਪਸੀ ਇਸ ਤਰ੍ਹਾਂ ਬੰਦ ਬਕਸੇ ਵਿਚ ਹੋਵੇਗੀ। ਜਾਣਕਾਰੀ ਮੁਤਾਬਕ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਦੁਬਈ ਪਹੁੰਚਣ ਦੇ 10 ਦਿਨ ਬਾਅਦ ਹੀ 22 ਮਈ ਨੂੰ ਉਸ ਦਾ ਕਤਲ ਹੋ ਗਿਆ।

ਪਰਿਵਾਰ ਨੂੰ ਇਸ ਅਣਹੋਣੀ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵੀ ਐੱਸ. ਪੀ. ਓਬਰਾਏ ਨੂੰ ਉਨ੍ਹਾਂ ਦੇ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਅਪੀਲ ਕੀਤੀ, ਜਿਸ ਤੋਂ ਬਾਅਦ ਟਰਸਟ ਦੇ ਮੈਂਬਰਾਂ ਦੇ ਯਤਨਾਂ ਸਦਕਾ ਕੁਲਦੀਪ ਦੀ ਮ੍ਰਿਤਕ ਦੇਹ ਭਾਰਤ ਆ ਸਕੀ। ਅੰਮ੍ਰਿਤਸਰ ਹਵਾਈ ਅੱਡੇ 'ਤੇ ਲਾਸ਼ ਲੈਣ ਪਹੁੰਚੇ ਮ੍ਰਿਤਕ ਦੇ ਪਰਿਵਾਰ ਨੇ ਐੱਸ.ਪੀ. ਓਬਰਾਏ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਉਹ ਕੁਲਦੀਪ ਦੇ ਅੰਤਿਮ ਦਰਸ਼ਨ ਕਰ ਸਕੇ। ਸਰਬੱਤ ਦਾ ਭਲਾ ਟਰਸਟ ਦੇ ਮੈਂਬਰ ਨਵਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਸਟ ਹੁਣ ਤੱਕ 119 ਨੌਜਵਾਨ ਮੁੰਡੇ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਚੁੱਕਾ ਹੈ।

ਫੋਟੋ - http://v.duta.us/EB0ZiQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/askTowAA

📲 Get Jalandhar News on Whatsapp 💬