ਨੰਬਰ ਬਣਾਉਣ ਦੇ ਚੱਕਰ 'ਚ ਪੁਲਸ ਨਸ਼ੇੜੀ ਫੜ ਕੇ ਲਿਆ ਰਹੀ ਸਿਵਲ

  |   Jalandharnews

ਜਲੰਧਰ (ਸ਼ੋਰੀ)— ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੀ ਖਿਚਾਈ ਤੋਂ ਬਾਅਦ ਮਹਾਨਗਰ ਤੇ ਦਿਹਾਤ ਇਲਾਕੇ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਥਾਣਾ ਪੱਧਰ 'ਤੇ ਤਾਇਨਾਤ ਪੁਲਸ ਜਵਾਨ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਨਸ਼ੇੜੀ ਕਿਸਮ ਦੇ ਲੋਕਾਂ ਨੂੰ ਹੱਥ-ਪੈਰ ਜੋੜ ਕੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾ ਰਹੇ ਹਨ ਤਾਂ ਜੋ ਨਸ਼ੇੜੀ ਆਪਣਾ ਨਸ਼ਾ ਛੱਡ ਕੇ ਦੁਬਾਰਾ ਨਵਾਂ ਜੀਵਨ ਬਤੀਤ ਕਰ ਸਕਣ। ਹਾਲਾਤ ਤਾਂ ਇਹ ਦੇਖਣ ਨੂੰ ਮਿਲੇ ਕਿ ਮਹਾਨਗਰ ਦੇ ਇਕ ਥਾਣੇ 'ਚ ਤਾਇਨਾਤ ਏ. ਐੱਸ. ਆਈ. ਨਸ਼ਾ ਕਰਨ ਵਾਲੇ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਤਾਂ ਨਸ਼ੇੜੀ ਨੂੰ ਭਰੋਸਾ ਦਿਵਾਇਆ ਗਿਆ ਕਿ ਸਿਰਫ ਉਸ ਨੂੰ ਓ. ਪੀ. ਡੀ. 'ਚ ਦਾਖਲ ਕਰਕੇ ਦਵਾਈ ਦਿੱਤੀ ਜਾਵੇਗੀ ਅਤੇ ਬਾਅਦ 'ਚ ਉਸ ਨੂੰ ਘਰ ਛੱਡ ਦਿੱਤਾ ਜਾਵੇਗਾ ਪਰ ਜਿਵੇਂ ਹੀ ਨਸ਼ੇੜੀ ਨੂੰ ਪਤਾ ਲੱਗਾ ਕਿ ਉਸ ਨੂੰ ਹਸਪਤਾਲ ਵਾਲੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਜਾ ਰਿਹਾ ਹੈ ਤਾਂ ਉਹ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਹਸਪਤਾਲ 'ਚੋਂ ਫਰਾਰ ਹੋ ਗਿਆ। ਏ. ਐੱਸ. ਆਈ. ਉਸ ਨੂੰ ਲੱਭਦਾ ਰਿਹਾ ਪਰ ਨਸ਼ੇੜੀ ਉਸ ਨੂੰ ਕਿਤੇ ਨਹੀਂ ਮਿਲਿਆ। ਥੱਕ ਕੇ ਏ. ਐੱਸ. ਆਈ. ਸਾਹਿਬ ਵਾਪਸ ਥਾਣੇ ਚਲੇ ਗਏ। ਪੁਲਸ ਕਮਿਸ਼ਨਰ ਦੇ ਹੁਕਮਾਂ 'ਤੇ ਸਾਰੇ ਥਾਣਿਆਂ ਦੀ ਪੁਲਸ ਆਪਣੇ ਇਲਾਕੇ ਵਿਚ ਨਸ਼ੇੜੀਆਂ ਨੂੰ ਲੱਭ ਕੇ ਸਿਵਲ ਹਸਪਤਾਲ ਦਾਖਲ ਕਰਵਾਉਣ ਲਈ ਲਿਆ ਰਹੀ ਹੈ ਤਾਂ ਏ. ਐੱਸ. ਪੀ. ਦਿਹਾਤੀ ਦੇ ਇਲਾਕੇ 'ਚ ਵੀ ਇਹੀ ਹਾਲ ਹੈ। ਥਾਣਾ ਕਰਤਾਰਪੁਰ ਅਤੇ ਦਿਹਾਤ ਦੇ ਬਾਕੀ ਥਾਣਿਆਂ ਦੀ ਪੁਲਸ ਦਰਜਨਾਂ ਦੇ ਹਿਸਾਬ ਨਾਲ ਨਸ਼ਾ (ਚਿੱਟਾ) ਦਾ ਸੇਵਨ ਕਰਨ ਵਾਲੇ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਆਈ।...

ਫੋਟੋ - http://v.duta.us/Db_qXQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/CQA8OwAA

📲 Get Jalandhar News on Whatsapp 💬