ਪੰਜਾਬ ਭਰ 'ਚ ਖਾਧ ਪਦਾਰਥਾਂ ਦੇ 25 ਫੀਸਦੀ ਸੈਂਪਲ ਫੇਲ

  |   Punjabnews

ਜਲੰਧਰ— ਪੰਜਾਬ 'ਚ ਪਹਿਲੀ ਤਿਮਾਹੀ 'ਚ ਖਾਧ ਪਦਾਰਥਾਂ ਦੇ ਲਏ ਗਏ ਸੈਂਪਲਾਂ 'ਚੋਂ ਟੈਸਟ ਦੌਰਾਨ ਲਗਭਗ 25 ਫੀਸਦੀ ਸੈਂਪਲ ਫੇਲ ਪਾਏ ਗਏ ਹਨ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਵੱਖ-ਵੱਖ ਥਾਵਾਂ ਤੋਂ 2170 ਖਾਧ ਪਦਾਰਥ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 530 ਟੈਸਟ ਦੌਰਾਨ ਫੇਲ ਪਾਏ ਗਏ ਹਨ। ਟੈਸਟ ਦੌਰਾਨ ਅਸਫਲ ਰਹਿਣ ਵਾਲੇ ਪਦਾਰਥਾਂ 'ਚ ਸਭ ਤੋਂ ਆਮ ਵਸਤੂਆਂ ਮਸਾਲੇ, ਬੇਕਰੀ ਉਤਪਾਦ ਅਤੇ ਖਾਧ ਤੇਲ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 18 ਫੀਸਦੀ ਤੋਂ ਵੱਧ ਮਸਾਲਿਆਂ ਦੇ ਨਮੂਨੇ ਅਤੇ 23.28 ਫੀਸਦੀ ਬੇਕਰੀ ਉਤਪਾਦ ਦੇ ਟੈਸਟ 'ਚ ਅਸਫਲ ਰਹੇ। ਦੁੱਧ ਉਤਪਾਦਾਂ ਦੇ 29 ਫੀਸਦੀ ਨਮੂਨੇ ਗਲਤ ਪਾਏ ਗਏ ਹਨ। ਦੁੱਧ ਦੇ 278 ਉਤਪਾਦ ਲਏ ਗਏ ਸਨ, ਜਿਨ੍ਹਾਂ 'ਚੋਂ 81 ਟੈਸਟ 'ਚ ਅਸਫਲ ਰਹੇ।...

ਫੋਟੋ - http://v.duta.us/mBQmqAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LmH-kAAA

📲 Get Punjab News on Whatsapp 💬