ਮਹਿੰਦਰ ਪਾਲ ਦੇ ਕਤਲ ਤੋਂ ਬਾਅਦ ਲੁਧਿਆਣਾ 'ਚ ਵਧਾਈ ਗਈ ਸੁਰੱਖਿਆ

  |   Punjabnews

ਲੁਧਿਆਣਾ (ਨਰਿੰਦਰ)—ਨਾਭਾ ਜੇਲ 'ਚ ਡੇਰਾ ਸਮਰਥਕ ਮਹਿੰਦਰ ਪਾਲ ਬਿੱਟੂ ਦੇ ਕਤਲ ਦੇ ਬਾਅਦ ਪੰਜਾਬ 'ਚ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਲੁਧਿਆਣਾ 'ਚ ਵੀ ਥਾਂ-ਥਾਂ 'ਤੇ ਪੁਲਸ ਵਲੋਂ ਨਾਕੇ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਵੇਰਕਾ ਕੋਲ ਪੁਲਸ ਵਲੋਂ ਨਾਕਾ ਲਗਾ ਕੇ ਫਿਰੋਜ਼ਪੁਰ ਜਗਰਾਓਂ ਅਤੇ ਮੁੱਲਾਂਪੁਰ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ 'ਚ ਲੱਗੇ ਨਾਕੇ 'ਤੇ ਤਾਇਨਾਤ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੇ ਪੁਲਸ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਨਾਕੇ 'ਤੇ ਚੈਕਿੰਗ ਦੀਆਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲਸ ਅਫਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਆਉਣ ਜਾਣ ਵਾਲੀ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਫੋਟੋ - http://v.duta.us/6sz1QgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vSMv6QAA

📲 Get Punjab News on Whatsapp 💬