ਯੂ.ਪੀ. ਪੁਲਸ ਮੁਲਾਜ਼ਮਾਂ ਦੀ ਮੁਆਫੀ 'ਤੇ ਮਗਰਮੱਛ ਦੇ ਹੰਝੂ ਨਾ ਵਹਾਉਣ ਸੁਖਬੀਰ : ਖਹਿਰਾ

  |   Chandigarhnews

ਚੰਡੀਗੜ੍ਹ (ਸ਼ਰਮਾ)— ਪੰਜਾਬ ਏਕਤਾ ਪਾਰਟੀ (ਪੀ.ਈ.ਪੀ.) ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹਰਜੀਤ ਸਿੰਘ ਨਾਂ ਦੇ ਸਿੱਖ ਦਾ ਫਰਜ਼ੀ ਮੁਕਾਬਲੇ 'ਚ ਕਤਲ ਕਰਨ ਵਾਲੇ 4 ਪੁਲਸ ਕਰਮਚਾਰੀਆਂ ਦੀ ਸਜ਼ਾ ਮੁਆਫ਼ੀ ਲਈ ਫਾਈਲ ਅੱਗੇ ਵਧਾਉਣ ਦਾ ਦੋਸ਼ ਲਾਇਆ ਹੈ। ਖਹਿਰਾ ਨੇ ਕਿਹਾ ਹੈ ਕਿ ਸੁਖਬੀਰ ਯੂ.ਪੀ. ਦੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਸਜ਼ਾ ਮੁਆਫ਼ੀ 'ਤੇ ਮਗਰਮੱਛ ਦੇ ਹੰਝੂ ਨਾ ਵਹਾਏ, ਜਿਨ੍ਹਾਂ ਨੇ ਨਿਰਦੋਸ਼ ਸਿੱਖ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ।

ਖਹਿਰਾ ਨੇ ਕਿਹਾ ਕਿ ਅਧਿਕਾਰਤ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ 19 ਜੂਨ 2019 ਨੂੰ ਦੋਸ਼ੀ ਲੋਕਾਂ ਨੂੰ ਮੁਆਫ਼ੀ ਦੇ ਹੁਕਮ ਜਾਰੀ ਕੀਤੇ ਸਨ, ਜੋ ਕਿ ਅਕਾਲੀ-ਭਾਜਪਾ ਸਰਕਾਰ ਦੀ ਸੱਤਾ ਦੌਰਾਨ ਮਾਮਲੇ 'ਚ 12 ਜਨਵਰੀ, 2017 ਨੂੰ ਯੂ.ਪੀ. ਪੁਲਸ ਮੁਲਾਜ਼ਮਾਂ ਦੇ ਮਾਮਲੇ ਅਤੇ 3 ਜਨਵਰੀ, 2017 ਨੂੰ ਪੰਜਾਬ ਪੁਲਸ ਕਰਮਚਾਰੀਆਂ ਦੀ ਭੂਮਿਕਾ 'ਤੇ ਆਧਾਰਿਤ ਸਨ। ਖਹਿਰਾ ਨੇ ਕਿਹਾ ਕਿ ਕੈ. ਅਮਰਿੰਦਰ ਸਰਕਾਰ ਵੀ ਮਾਮਲੇ 'ਚ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਂਕਿ ਇਸ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਭੇਜੇ ਗਏ ਮੁਆਫ਼ੀ ਦੇ ਹੁਕਮਾਂ ਦੇ ਪ੍ਰਸਤਾਵ ਨੂੰ ਪ੍ਰੋਸੈੱਸ ਕੀਤਾ।

ਫੋਟੋ - http://v.duta.us/1Ga32wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/pnZd6wAA

📲 Get Chandigarh News on Whatsapp 💬